ਜਲੰਧਰ : ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਪਿੱਛਲੇ ਦਿਨੀਂ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਵਿਚਾਰ-ਗੋਸ਼ਠੀਆਂ ਦੀ ਲੜੀ ਵਿਚ ਅਗਲੀ ਵਿਚਾਰ-ਗੋਸ਼ਠੀ ਸੰਵਿਧਾਨ ਦਿਵਸ ਦੇ ਸੰਬੰਧ ਵਿਚ 29 ਦਿਸੰਬਰ (ਐਤਵਾਰ) ਨੂੰ ਸਵੇਰੇ 10 .00 ਵਜੇ ਅੰਬੇਡਕਰ ਭਵਨ ਵਿਖੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ. ਵਿਚਾਰ-ਗੋਸ਼ਠੀ ਦੇ ਮੁੱਖ ਬੁਲਾਰੇ ਉੱਘੇ ਅੰਬੇਡਕਰਵਾਦੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਲਾਹੌਰੀ ਰਾਮ ਬਾਲੀ ਹੋਣਗੇ. ਵਿਚਾਰ-ਗੋਸ਼ਠੀ ਚ ‘ਭਾਰਤੀ ਸੰਵਿਧਾਨ ਅਤੇ ਤਰਕਸ਼ੀਲਤਾ’ ਵਿਸ਼ੇ ਤੇ ਚਰਚਾ ਹੋਵੇਗੀ.
ਇਹ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਵਿਚ ਦਿਤੀ. ਵਰਿੰਦਰ ਕੁਮਾਰ ਨੇ ਕਿਹਾ ਕਿ ਕਾਨੂੰਨ ਦੇ ਨਜ਼ਰੀਏ ਤੋਂ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਉੱਤਮ ਸੰਵਿਧਾਨ ਮੰਨਿਆ ਜਾਂਦਾ ਹੈ। ਵਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਸ਼੍ਰੀ ਬਾਲੀ ਜੀ ਦੁਆਰਾ ਵਿਚਾਰ-ਗੋਸ਼ਠੀ ਨਾਲ ਸੰਬੰਧਤ ਸਵਾਲਾਂ ਦੇ ਜਬਾਵ ਦਿੱਤੇ ਜਾਣਗੇ. ਸਾਰੇ ਵਿਚਾਰਸ਼ੀਲ ਸਾਥੀਆਂ ਨੂੰ ਇਸ ਵਿਚਾਰ ਗੋਸ਼ਠੀ ਵਿਚ ਸ਼ਾਮਲ ਹੋ ਕੇ ਲਾਭ ਉਠਾਉਣਾ ਚਾਹੀਦਾ ਹੈ. ਇਸ ਮੌਕੇ ਵਰਿੰਦਰ ਕੁਮਾਰ, ਬਲਦੇਵ ਰਾਜ ਭਾਰਦਵਾਜ, ਤਿਲਕ ਰਾਜ, ਲਾਹੌਰੀ ਰਾਮ ਬਾਲੀ, ਐਡਵੋਕੇਟ ਕੁਲਦੀਪ ਭੱਟੀ, ਜਸਵਿੰਦਰ ਵਰਿਆਣਾ ਅਤੇ ਨਿਰਮਲ ਬਿੰਜੀ ਹਾਜਰ ਸਨ.
ਵਰਿੰਦਰ ਕੁਮਾਰ, ਜਨਰਲ ਸਕੱਤਰ