ਨਵੀਂ ਦਿੱਲੀ (ਹਰਜਿੰਦਰ ਛਾਬੜਾ) — ਪੂਰੀ ਦੁਨੀਆ ਜਿਸ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ੍ਹ ਰਹੀ ਹੈ। ਉਸ ਕੋਰੋਨਾ ਵਾਇਰਸ ਦੀ ਭਾਰਤੀ ਵਿਗਿਆਨਕਾਂ ਨੇ ਪਹਿਲੀ ਮਾਇਕਰੋਸਕੋਪੀ ਤਸਵੀਰ ਜਾਰੀ ਕੀਤੀ ਹੈ। ਇਹ ਤਸਵੀਰ ਭਾਰਤੀ ਮੈਡੀਕਲ ਰਿਸਰਚ ਜਰਨਲ ਦੇ ਤਾਜ਼ਾ ਵਰਜਨ ‘ਚ ਛਪੀ ਹੈ। ਵਿਗਿਆਨਕਾਂ ਨੇ ਪ੍ਰਯੋਗਸ਼ਾਲਾ ਵੱਲੋਂ ਪੁਸ਼ਟੀ ਕੀਤੇ ਗਏ ਦੇਸ਼ ‘ਚ ਕੋਰੋਨਾ ਵਾਇਰਸ ਦੇ ਪਹਿਲੇ ਸ਼ਖਸ ਦੇ ਗਲੇ ਦੀ ਖਰਾਸ਼ ਦਾ ਨਮੁਨਾ ਲਿਆ ਸੀ। ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਪਸ ਇਹ ਪਹਿਲਾ ਮਾਮਲਾ 30 ਜਨਵਰੀ ਨੂੰ ਕੇਰਲ ‘ਚ ਸਾਹਮਣੇ ਆਇਆ ਸੀ।
ਦੱਸਣਯੋਗ ਹੈ ਕਿ ਦੇਸ਼ਭਰ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਵਾਇਰਸ ਦੇ 75 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਮਰੀਜ਼ਾਂ ਦੀ ਕੁਲ ਗਿਣਤੀ ਵਧ ਕੇ 724 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਇਕ ਪ੍ਰੈਸ ਕਾਨਫਰੰਸ ‘ਚ ਇਸ ਦੀ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟੇ ‘ਚ ਇਸ ਵਾਇਰਸ ਕਾਰਨ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 10,000 ਵੈਂਟੀਲੇਟਰ ਲਈ ਇਕ ਜਨਤਕ ਖੇਤਰ ਦੀ ਕੰਪਨੀ ਨੂੰ ਆਦੇਸ਼ ਦਿੱਤਾ ਗਿਆ ਹੈ।
ਉਥੇ ਹੀ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਨਾਲ ਵੀ 1-2 ਮਹੀਨਿਆਂ ‘ਚ 30,000 ਹੋਰ ਵੈਂਟੀਲੇਟਰ ਖਰੀਦਣ ਦੀ ਅਪੀਲ ਕੀਤੀ ਗਈ ਹੈ। ਸਿਹਤ ਮੰਤਰਾਲਾ ਵੱਲੋਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਯਕੀਨੀ ਕਰਨ ਕਿ ਵਿਦੇਸ਼ ਤੋਂ ਪਰਤੇ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾਵੇ। ਸਿਹਤ ਮੰਤਰਾਲਾ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਸਾਵਧਾਨ ਰਹਿਣਾ ਹੋਵੇਗਾ, ਲਾਕਡਾਊਨ ਅਤੇ ਸਾਮਾਜਿਕ ਮੇਲਜੋਲ ‘ਚ ਕਮੀ ਨੂੰ ਅਪਣਾਉਣਾ ਹੋਵੇਗਾ, ਕਿਉਂਕਿ ਜੇਕਰ ਇਕ ਵੀ ਵਿਅਕਤੀ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ‘ਤੇ ਪਾਣੀ ਫਿਰ ਜਾਵੇਗਾ।
ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਖਿਲਾਫ ਜੰਗ ਦੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (24 ਮਾਰਚ) ਦੀ ਰਾਤ 8 ਵਜੇ ਐਲਾਨ ਕੀਤਾ ਸੀ ਕਿ ਰਾਤ 12 ਵਜੇ ਤੋਂ ਦੇਸ਼ ‘ਚ 21 ਦਿਨਾਂ ਲਈ ਲਾਕਡਾਊਨ ਲਾਗੂ ਰਹੇਗਾ। ਪੀ.ਐੱਮ. ਮੋਦੀ ਵੱਲੋਂ ਦੇਸ਼ਭਰ ‘ਚ ਲਾਗੂ ਕੀਤੇ ਗਏ ਇਸ ਲਾਕਡਾਊਨ ਦਾ ਅੱਜ ਤੀਜਾ ਦਿਨ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਲਾਕਡਾਊਨ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਜਿਥੇ ਲੋਕ ਲਾਪਰਵਾਹੀ ਬਰਤ ਰਹੇ ਹਨ, ਉਥੇ ਹੀ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਹੈ।