ਵਾਸ਼ਿੰਗਟਨ (ਸਮਾਜਵੀਕਲੀ) : ਉੱਘੇ ਭਾਰਤੀ ਅਮਰੀਕੀ ਵਿਗਿਆਨੀ ਡਾ. ਪ੍ਰਾਗ ਚਿਟਨਿਸ ਨੂੰ ਵੱਕਾਰੀ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਐਂਡ ਐਗਰੀਕਲਚਰ (ਨੀਫਾ) ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਅਮਰੀਕਾ ਵਿਚ ਸੰਘੀ ਸਰਕਾਰ ਤੋਂ ਫੰਡ ਪ੍ਰਾਪਤ ਸਾਰੀਆਂ ਖੇਤੀਬਾੜੀ ਖੋਜਾਂ ਇਸ ਸੰਸਥਾ ਦੀ ਨਿਗਰਾਨੀ ਵਿਚ ਹੁੰਦੀਆਂ ਹਨ। ਚਿਟਨਿਸ ਨੂੰ ਇਸ ਸਾਲ ਦੇ ਸ਼ੁਰੂ ਵਿਚ ‘ਪ੍ਰੋਗਰਾਮਾਂ’ ਦਾ ਸਹਾਇਕ ਨਿਰਦੇਸ਼ਕ ਬਣਾਇਆ ਗਿਆ ਸੀ। ਉਨ੍ਹਾਂ ਨੇ ਨੀਫਾ ਦੇ ਲਗਭਗ 1.7 ਅਰਬ ਡਾਲਰ ਦੇ ਖੋਜ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਅਗਵਾਈ ਕੀਤੀ।
HOME ਭਾਰਤੀ ਮੂਲ ਦੇ ਵਿਗਿਆਨੀ ਬਣੇ ਅਮਰੀਕੀ ਖੇਤੀ ਖੋਜ ਸੰਸਥਾ ਦੇ ਡਾਇਰੈਕਟਰ