ਭਾਰਤੀ ਮੂਲ ਦੇ ਕੈਨੇਡਿਆਈ ਮੰਤਰੀ ਨਵਦੀਪ ਬੈਂਸ ਵੱਲੋਂ ਅਸਤੀਫਾ

ਟੋਰਾਂਟੋ (ਸਮਾਜ ਵੀਕਲੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨਿਊ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰ ਦਿੱਤਾ ਹੈ। ਸ੍ਰੀ ਟਰੂਡੋ ਨੇ ਕੈਬਨਿਟ ਵਿਚ ਇਹ ਫੇਰਬਦਲ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨਵਦੀਪ ਬੈਂਸ ਵਲੋਂ ਅਚਨਚੇਤ ਅਸਤੀਫਾ ਦੇਣ ਕਾਰਨ ਕੀਤਾ ਹੈ। ਇਸ ਤੋਂ ਪਹਿਲਾਂ ਖੋਜ ਤੇ ਸਨਅਤ ਮੰਤਰੀ ਨਵਦੀਪ ਬੈਂਸ ਨੇ ਆਪਣੇ ਪਰਿਵਾਰ ਲਈ ਜ਼ਿਆਦਾ ਸਮਾਂ ਦੇਣ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਟਵਿੱਟਰ ’ਤੇ ਜਾਣਕਾਰੀ ਨਸ਼ਰ ਕਰਦਿਆਂ ਕਿਹਾ ਕਿ ਬੈਂਸ ਦੇ ਅਸਤੀਫੇ ਤੋਂ ਬਾਅਦ ਉਹ ਕੈਬਨਿਟ ਵਿਚ ਫੇਰਬਦਲ ਕਰ ਰਹੇ ਹਨ।

Previous articleਪਾਕਿਸਤਾਨ ’ਚ ਅਤਿਵਾਦੀਆਂ ਵੱਲੋਂ ਪੋਲੀਓ ਟੀਮ ’ਤੇ ਹਮਲਾ, ਪੁਲੀਸ ਮੁਲਾਜ਼ਮ ਹਲਾਕ
Next articleਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨ ਤੋੜ ਦਾ ਮਾਮਲਾ: ਤਿੰਨ ਨੂੰ ਕੈਦ ਦੀ ਸਜ਼ਾ