ਭਾਰਤੀ ਮਹਿਲਾ ਫਿਲਮਸਾਜ਼ ਨੇ ਬਰਮਿੰਘਮ ਭਾਰਤੀ ਫ਼ਿਲਮ ਮੇਲੇ ’ਚ ਜਿੱਤਿਆ ਐਵਾਰਡ

ਭਾਰਤੀ ਫ਼ਿਲਮਸਾਜ਼ ਰੋਹਿਨਾ ਗੇਰਾ ਨੇ ਯੂਕੇ ਵਿੱਚ ਹੋਏ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਵਿੱਚ ਆਪਣੀ ਪਲੇਠੀ ਫ਼ੀਚਰ ਫ਼ਿਲਮ ‘ਸਰ’ ਲਈ ਆਡੀਐਂਸ ਐਵਾਰਡ ਜਿੱਤਿਆ ਹੈ। ਦਰਸ਼ਕਾਂ ਤੇ ਆਲੋਚਕਾਂ ਨੇ ਇਸ ਫ਼ਿਲਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਫ਼ਿਲਮ ਵਿੱਚ ਟੀਲੋਟਾਮਾ ਸ਼ੋਮ ਤੇ ਵਿਵੇਕ ਗੋਂਬਰ ਨੇ ਮੁੱਖ ਭੂਮਿਕਾ ਨਿਭਾਈ ਸੀ। ਗੇਰਾ ਨੇ ਕਿਹਾ, ‘ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਫ਼ਿਲਮ ਯੂਕੇ ਦੇ ਦਰਸ਼ਕਾਂ ਦੇ ਕਾਫ਼ੀ ਕਰੀਬ ਰਹੀ। ਮੈਂ ਦਰਸ਼ਕਾਂ ਦੀ ਪਸੰਦ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ।’ ਪੰਜਵੇਂ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਦਾ ਆਗਾਜ਼ ਫ਼ਿਲਮਸਾਜ਼ ਅਨੁਭਵ ਸਿਨਹਾ ਦੀ ਸਮਾਜਿਕ ਥ੍ਰਿਲਰ ‘ਆਰਟੀਕਲ 15’ ਨਾਲ ਹੋਇਆ ਸੀ ਜਦੋਂਕਿ ਅੰਤ ਰਿਤੇਸ਼ ਬੱਤਰਾ ਦੀ ਫ਼ਿਲਮ ‘ਫੋਟੋਗ੍ਰਾਫ਼’ ਨਾਲ ਹੋਇਆ। ਬਰਮਿੰਘਮ ਸਿਟੀ ਯੂਨੀਵਰਸਿਟੀ ਵਿੱਚ ਸਿਨੇਮਾ ਦੇ ਹੈੱਡ ਧਰਮੇਸ਼ ਰਾਜਪੂਤ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਫ਼ਿਲਮ ਮੇਲੇ ਨੇ ਦੱਖਣੀ ਏਸ਼ਿਆਈ ਫ਼ਿਲਮਾਂ, ਜਿਨ੍ਹਾਂ ਨੂੰ ਆਮ ਕਰਕੇ ਯੂਕੇ ’ਚ ਨਹੀਂ ਵੇਖਿਆ ਜਾਂਦਾ, ਨੂੰ ਇਕ ਮੰਚ ਮੁਹੱਈਆ ਕਰਵਾਇਆ ਹੈ।’

Previous articleਐਨੀਮੇਟਿਡ ਫਿਲਮ ਨੂੰ ਵਿਚਾਰੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ
Next articleਹਾਊਸਿੰਗ ਬੋਰਡ ਫਲੈਟਾਂ ਦੀਆਂ ਵਾਧੂ ਉਸਾਰੀਆਂ ਢਾਹੁਣ ਦੇ ਹੁਕਮ