ਜਲੰਧਰ : ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇੱਕ ਪ੍ਰੈਸ ਬਿਆਨ ‘ਚ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਅਸਾਮ, ਮਣੀਪੁਰ, ਤ੍ਰਿਪੁਰਾ, ਮੇਘਾਲਿਆ ਤੇ ਅਰੁਣਾਚਲ ਵਿਚ ਬੰਦ ਦੇ ਨਾਲ ਨਾਲ ਸਾੜ ਫੂਕ ਦੀਆਂ ਖ਼ਬਰਾਂ ਆ ਰਹੀਆਂ ਹਨ । ਪੂਰੇ ਦੇਸ਼ ਵਿਚ ਬਿੱਲ ਦਾ ਵਿਰੋਧ ਹੋਇਆ ਹੈ। ਇਸ ਬਿੱਲ ਦੇ ਪਾਸ ਹੋਣ ਤੇ ਡਰ ਦਾ ਮਾਹੌਲ ਬਣ ਰਿਹਾ ਹੈ, ਜਿਸ ਦੇ ਸੰਕੇਤ ਅੱਛੇ ਨਹੀਂ ਹਨ । ਇਸ ਬਿੱਲ ਦੇ ਮਜੂਦਾ ਸਰੂਪ ਨੂੰ ਵਾਪਸ ਲੈਣ ਵਾਸਤੇ ਇਕ ਹਜ਼ਾਰ ਵਿਗਿਆਨਕਾਂ ਅਤੇ ਵਿਦਵਾਨਾਂ ਨੇ ਇਕ ਯਾਚਿਕਾ ਤੇ ਦਸਤਖ਼ਤ ਕੀਤੇ ਹਨ । ਯਾਚਿਕਾ ਤੇ ਦਸਤਖ਼ਤ ਕਰਨ ਵਾਲੇ ਲੋਕਾਂ ਵਿਚ ਹਾਰਵਰਡ ਯੂਨੀਵਰਸਿਟੀ, ਮੇਸਾਚੁਸੇਟ੍ਸ ਯੂਨੀਵਰਸਿਟੀ, ਭਾਰਤੀ ਪ੍ਰਾਯੋਗਿਕੀ ਸੰਸਥਾਨ ਸਮੇਤ ਕਈ ਪ੍ਰਤਿਸ਼ਠ ਸੰਸਥਾਨਾਂ ਨਾਲ ਜੁੜੇ ਵਿਦਵਾਨ ਹਨ। ਵਰਿਆਣਾ ਨੇ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੇਸ਼ ਆਰਥਿਕ ਤੌਰ ਤੇ ਤਬਾਹ ਹੋਣ ਵੱਲ ਵੱਧ ਰਿਹਾ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ। ਇੰਡਸਟਰੀ ਬੰਦ ਹੋ ਰਹੀ ਹੈ। ਬੇਰੁਜਗਾਰੀ ਦੀ ਮਾਰ ਹੇਠਾਂ ਲੋਕ ਮਰ ਰਹੇ ਹਨ ।ਰਸਾਇਣ ਦੇ ਨੋਬਲ ਪੁਰਸਕਾਰ ਜੇਤੂ ਤੇ ਰਾਇਲ ਸੋਸਾਇਟੀ (ਜਿਸ ਵਿਚ ਦੁਨੀਆਂ ਭਰ ਦੇ ਸਰਕਰਦਾ ਵਿਗਿਆਨੀ ਸ਼ਾਮਲ ਹਨ) ਨੇ ਵੀ ਨਾਗਰਿਕਤਾ ਸੋਧ ਬਿੱਲ ਦੀ ਸਖਤ ਨਿੰਦਾ ਕੀਤੀ ਹੈ।ਵਰਿਆਣਾ ਨੇ ਅੱਗੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਹਿੰਦੂਆਂ, ਸਿਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਤੇਜ ਕਰਨ ਦੀ ਵਿਵਸਥਾ ਹੈ। ਇਹ ਧਰਮ ਦੇ ਨਾਮ ਤੇ ਹੈ। ਇਸ ਵਿਚ ਮੁਸਲਮਾਨਾਂ ਦਾ ਨਾਮ ਨਹੀਂ ਹੈ। ਇਹ ਬਿੱਲ ਦੇਸ਼ ਦੀ ਏਕਤਾ ਅਖੰਡਤਾ ਲਈ ਘਾਤਕ ਸਿੱਧ ਹੋਵੇਗਾ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ, ਨਿਰਮਲ ਬਿਨਜੀ , ਸ਼ੁਭਮ ਗੌਤਮ ਅਤੇ ਸਨੀ ਥਾਪਰ ਮਜੂਦ ਸਨ.
ਜਸਵਿੰਦਰ ਵਰਿਆਣਾ, ਸੂਬਾ ਪ੍ਰਧਾਨ
ਮੋਬਾਈਲ ਫੋਨ ਨੰਬਰ :7508080709