ਭਾਰਤੀ ਡਾਕਟਰਾਂ ਦਾ ਵੀਜ਼ਾ ਵਧਾਉਣ ਲਈ ਬਿ੍ਟਿਸ਼ ਗ੍ਰਹਿ ਮੰਤਰੀ ਤੋਂ ਅਪੀਲ

ਲੰਡਨ ਰਾਜਵੀਰ ਸਮਰਾ (ਸਮਾਜਵੀਕਲੀ) : ਯੂ.ਕੇ ‘ਚ ਡਾਕਟਰਾਂ ਦੇ ਪ੍ਰਮੁੱਖ ਸੰਘਾਂ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੋਂ ਅਪੀਲ ਕੀਤੀ ਹੈ ਕਿ ਲਾਕਡਾਊਨ ਕਾਰਨ ਫਸੇ ਕਈ ਭਾਰਤੀ ਡਾਕਟਰਾਂ ਦੇ ਘੱਟ ਸਮੇਂ ਵਾਲੇ ਵੀਜ਼ੇ ਦੀ ਮਿਆਦ ਬਿਨਾਂ ਸਰਤ ਦੇ ਵਧਾ ਦਿੱਤੀ ਜਾਵੇ ਕਿਉਂਕਿ ਉਹ ਅੰਤਰਰਾਸ਼ਟਰੀ ਯੋਗਤਾ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਹਨ।

ਬਿ੍ਰਟਿਸ਼ ਮੈਡੀਕਲ ਐਸੋਸੀਏਸ਼ਨ (ਬੀ. ਐਮ. ਏ.) ਅਤੇ ਬਿ੍ਰਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਆ ਆਰੀਜ਼ਨ (ਬੀ. ਏ. ਪੀ. ਆਈ. ਓ.) ਨੇ ਮੰਗਲਵਾਰ ਨੂੰ ਇਕ ਸੰਯੁਕਤ ਪੱਤਰ ਜਾਰੀ ਕਰ ਮੰਤਰੀ ਤੋਂ ਇਹ ਅਪੀਲ ਕੀਤੀ। ਇਸ ਵਿਚ 220 ਵਿਦੇਸ਼ੀ ਡਾਕਟਰਾਂ ਦੀ ਪਰੇਸ਼ਾਨੀ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਕਈ ਭਾਰਤੀ ਹਨ। ਇਹ ਨੌਜਵਾਨ ਡਾਕਟਰ ਇਸ ਸਾਲ ਦੀ ਸ਼ੁਰੂਆਤ ਵਿਚ ਪੇਸ਼ੇਵਰ ਮੂਲਾਂਕਣ ਪ੍ਰੀਖਿਆ ਦੇ ਸਿਲਸਿਲੇ ਵਿਚ ਇਥੇ ਆਏ ਸਨ ਅਤੇ ਆਪਣੀ ਪ੍ਰੀਖਿਆਵਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਰੱਦ ਹੋਣ ਕਾਰਨ ਫਸ ਗਏ।

ਬੀ. ਐਮ. ਏ. ਪ੍ਰੀਸ਼ਦ ਦੇ ਪ੍ਰਮੁੱਖ ਚਾਂਦ ਨਾਗਪਾਲ ਨੇ ਕਿਹਾ ਕਿ ਇਹ ਡਾਕਟਰ ਬਿ੍ਰਟੇਨ ਵਿਚ ਕੰਮ ਕਰਨ ਦੇ ਲਈ ਤਿਆਰ ਅਤੇ ਉਤਸਕ ਹਨ। ਉਨ੍ਹਾਂ ਨੂੰ ਸਿਰਫ ਇਕ ਆਖਰੀ ਮੁਸ਼ਕਿਲ ਪਾਰ ਕਰਨੀ ਸੀ ਅਤੇ ਉਸ ਤੋਂ ਬਾਅਦ ਉਹ ਇਥੇ ਆਪਣੀਆਂ ਸੇਵਾਵਾਂ ਦੇਣ ਵਿਚ ਸਮਰੱਥ ਹੋ ਜਾਂਦੇ। ਉਨ੍ਹਾਂ ਕਿਹਾ ਕਿ ਵੀਜ਼ੇ ਦੀ ਮਿਆਦ ਵਧਾਉਣ ਲਈ ਕਰੀਬ 1,000 ਪਾਉਂਡ ਦੇ ਬਿੱਲ ਨਾਲ ਨਾ ਉਹ ਸਿਰਫ ਨਿਰਾਸ਼ ਹੋਣਗੇ, ਬਲਕਿ ਉਹ ਗੰਭੀਰ ਰੂਪ ਤੋਂ ਚਿੰਚਤ ਵੀ ਹੋਣਗੇ ਕਿਉਂਕਿ ਉਹ ਖਾਸੇ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਅਤੇ ਉਡਾਣਾਂ ਵਿਚ ਜ਼ਿਆਦਾ ਖਰਚ ਨੂੰ ਦੇਖਦੇ ਹੋਏ ਘਰ ਵਾਪਸ ਪਰਤਣਾ ਵੀ ਕੋਈ ਵਿਕਲਪ ਨਹੀਂ ਹੋਵੇਗਾ।

Previous articleAmritsar Airport 3rd busiest in the country during lockdown
Next articleਕੋਰਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਸਾਦੇ ਢੰਗ ਨਾਲ ਮਨਾਇਆ ਸਲਾਨਾ ਉਰਸ