ਭਾਰਤੀ ਗੋਲਕੀਪਰਾਂ ਨੂੰ ਹਾਕੀ ਦੇ ਗੁਰ ਦੱਸੇਗਾ ਡੈਨਿਸ ਵਨ ਡਿ ਪੌਲ

ਹਾਕੀ ਦਾ ਮਸ਼ਹੂਰ ਗੋਲਕੀਪਿੰਗ ਟਰੇਨਰ ਡੈਨਿਸ ਵਨ ਡਿ ਪੌਲ ਭਾਰਤ ਦੇ ਨੌਂ ਗੋਲਕੀਪਰਾਂ ਲਈ ਸੋਮਵਾਰ ਤੋਂ ਸੱਤ ਰੋਜ਼ਾ ਵਿਸ਼ੇਸ਼ ਕੈਂਪ ਲਗਾਏਗਾ, ਜਿਸ ਵਿੱਚ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦਰ ਪਾਠਕ ਸ਼ਾਮਲ ਹਨ। ਇਹ ਕੈਂਪ ਬੰਗਲੌਰ ਦੀ ਭਾਰਤੀ ਖੇਡ ਅਥਾਰਟੀ (ਸਾਈ) ਵਿੱਚ ਲੱਗੇਗਾ, ਜੋ ਭਾਰਤੀ ਮੁੱਖ ਕੋਚ ਗਰਾਹਮ ਰੀਡ ਦੀ ਨਿਗਰਾਨੀ ਵਿੱਚ ਹੋਵੇਗਾ। ਸ੍ਰੀਜੇਸ਼ ਤੇ ਪਾਠਕ ਤੋਂ ਇਲਾਵਾ ਸੂਰਜ ਕਰਕਰਾ, ਜੁਗਰਾਜ ਸਿੰਘ, ਪਾਰਸ ਮਲਹੋਤਰਾ, ਜਗਦੀਸ਼ ਦਿਆਲ, ਪਵਨ, ਪ੍ਰਸ਼ਾਂਤ ਕੁਮਾਰ ਚਵਾਨ ਅਤੇ ਸਾਹਿਲ ਕੁਮਾਰ ਨਾਇਕ ਇਸ ਵਿੱਚ ਹਿੱਸਾ ਲੈਣਗੇ।

Previous articleਡਿਊਬਾਲ ਚੈਂਪੀਅਨਸ਼ਿਪ: ਭਾਰਤ ਦੇ ਮੁੰਡੇ ਤੇ ਕੁੜੀਆਂ ਚੈਂਪੀਅਨ
Next articleLeadership and The Art of War