ਭਾਰਤੀ-ਅਮਰੀਕੀ ਸੰਕਟ ਵੇਲੇ ਮਦਦ ਦਾ ਥੰਮ੍ਹ ਬਣੇ: ਸੰਧੂ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤੀ-ਅਮਰੀਕੀ ਕੋਵਿਡ-19 ਮਹਾਮਾਰੀ ਖ਼ਿਲਾਫ਼ ਜੰਗ ਵਿਚ ਮਦਦ ਦਾ ਥੰਮ੍ਹ ਸਾਬਿਤ ਹੋਏ ਹਨ। ਸੰਧੂ ਨੇ ਪੂਰੇ ਮੁਲਕ ਵਿਚੋਂ ਕਈ ਉੱਘੇ ਭਾਰਤੀ-ਅਮਰੀਕੀ ਆਗੂਆਂ ਨਾਲ ਅੱਜ ਵਰਚੁਅਲ ਮੁਲਾਕਾਤ ਕੀਤੀ। ਇਸ ਵਿਚ ਉਨ੍ਹਾਂ ਭਾਰਤ ਨੂੰ ਮਿਲ ਰਹੀ ਮਦਦ ਲਈ ਸ਼ੁਕਰੀਆ ਅਦਾ ਕੀਤਾ।

ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਮਦਦ ਮਿਲ ਰਹੀ ਹੈ, ਇਹ ਭਾਰਤ-ਅਮਰੀਕਾ ਦੀ ਮਜ਼ਬੂਤ ਭਾਈਵਾਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਵਰਚੁਅਲ ਮੀਟਿੰਗ ਵਿਚ ਪ੍ਰਤੀਨਿਧੀਆਂ ਨੂੰ ਭਾਰਤ ਦੀਆਂ ਹੰਗਾਮੀ ਲੋੜਾਂ ਬਾਰੇ ਵੀ ਦੱਸਿਆ ਜਿਨ੍ਹਾਂ ਦੀ ਮਹਾਮਾਰੀ ਨਾਲ ਨਜਿੱਠਣ ਲਈ ਤੁਰੰਤ ਲੋੜ ਹੈ। ਰਾਜਦੂਤ ਨੇ ਭਰੋਸਾ ਦਿਵਾਇਆ ਕਿ ਦੂਤਾਵਾਸ ਤੇ ਕੌਂਸਲੇਟ ਭਾਰਤੀ ਭਾਈਚਾਰੇ ਵੱਲੋਂ ਦਿੱਤੀ ਜਾ ਰਹੀ ਮਦਦ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੌ ਸਾਲ ਪੁਰਾਣੀ ਗਰੇਹਾਊਂਡ ਬੱਸ ਨੂੰ ਕੈਨੇਡਾ ਵਿੱਚ ਲੱਗੀ ਬਰੇਕ
Next articleਨੇਪਾਲ: ਓਲੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੁੱਕੀ