ਭਾਰਤੀਆਂ ਨੂੰ ਰੋਮ ਸਥਿਤ ਭਾਰਤੀ ਅੰਬੈਸੀ ਨੇ ਦਿੱਤੀ ਵਿਸ਼ੇਸ਼ ਸਹੂਲਤ

ਇਟਲੀ ( ਸਮਰਾ) (ਸਮਾਜਵੀਕਲੀ) : ਇਟਲੀ ਵਿੱਚ ਬਿਨਾਂ ਪੇਪਰਾਂ ਦੇ ਭਾਰਤੀਆਂ ਨੂੰ ਨਵੇਂ ਪਾਸਪੋਰਟ ਜਾਰੀ ਕਰਨ ਸੰਬੰਧੀ ਅਰਜ਼ੀਆਂ ਦੇਣ ਲਈ ਭਾਰਤੀ ਅੰਬੈਂਸੀ ਰੋਮ ਵੱਲੋਂ ਸਵੈ-ਇਛੁੱਕ ਭਾਰਤੀ ਕਮਿਊਨਿਟੀ ਵਲੰਟੀਅਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਕਿ ਅੰਬੈਸੀ ਨੂੰ ਆਪਣੀਆਂ ਸੇਵਾਵਾਂ ਮੁੱਫਤ ਵਿੱਚ ਦੇਣਗੇ। ਸੂਚੀ ਵਿੱਚ ਅੰਬੈਸੀ ਦੁਆਰਾ ਸੰਬੰਧਿਤ ਵਲੰਟੀਅਰ ਦਾ ਨਾਮ, ਸੰਸਥਾ ਦਾ ਨਾਮ, ਸ਼ਹਿਰ, ਕਸਬੇ ਦੇ ਨਾਮ ਤੋਂ ਬਿਨਾਂ ਸੰਬੰਧਿਤ ਵਲੰਟੀਅਰ ਦਾ ਫ਼ੋਨ ਨੰਬਰ ਵੀ ਜਾਰੀ ਕੀਤਾ ਗਿਆ। ਇਹਨਾਂ ਵਲੰਟੀਅਰਾਂ ਨੂੰ ਤੁਸਕਨੀ, ਉਮਬਰਿਆ, ਲਾਸੀਓ, ਮਾਰਕੇ, ਅਬਰੂਸੋ, ਮੋਲੀਜੇ, ਕੰਪਾਨੀਆ, ਕਾਲਾਬਰੀਆ, ਸੀਚੀਲੀਆ, ਸਰਦੇਨੀਆ, ਬਾਜੀਲੀਕਾਤਾ ਤੇ ਪੁਲੀਆ ਇਲਾਕੇ ਆਦਿ ਨਾਲ ਸੰਬਧਤ ਬਿਨਾਂ ਪਾਸਪੋਰਟ ਭਾਰਤੀ ਅਰਜ਼ੀ ਦੇ ਸਕਦੇ ਹਨ।

Previous article239 ਭਾਰਤੀ ਪਹੁੰਚੇ ਇਟਲੀ ਤੋਂ ਭਾਰਤ
Next articleਪੀ.ਪੀ.ਈ. ਕਿੱਟ ”ਤੇ ਭਾਰਤੀ ਜੋੜੇ ਨੇ ਬ੍ਰਿਟੇਨ ਦੇ ਹੁਕਮਾਂ ਨੂੰ ਅਦਾਲਤ ”ਚ ਚੁਣੌਤੀ ਦੇਣ ਦਾ ਲਿਆ ਫੈਸਲਾ