ਅੱਪਰਾ (ਸਮਾਜਵੀਕਲੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸ੍ਰੀ ਸੋਮ ਦੱਤ ਸੋਮੀ ਸਹੋਤਾ ਕੋ ਚੇਅਰਮੈਨ ਕਾਂਗਰਸ ਕਮੇਟੀ ਐਸ. ਸੀ ਡਿਪਾਰਟਮੈਂਟ ਜਿਲਾ ਜਲੰਧਰ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਘਾਣ ਕਰਨ ‘ਤੇ ਉਤਰ ਆਈ ਹੈ। ਉਨਾਂ ਕਿਹਾ ਕਿ ਲੋਕਤੰਤਰ ਦਾ ਅਰਥ ‘ਲੋਕਾਂ ‘ਚ, ਲੋਕਾਂ ਲਈ, ਲੋਕਾਂ ਦੁਆਰਾ’ ਚੁਣੀ ਗਈ ਸਰਕਾਰ ਹੁੰਦਾ ਹੈ।
ਪਰੰਤੂ ਭਾਜਪਾ ਰਾਜਸਥਾਨ ‘ਚ ਜਾਣਬੁੱਝ ਕੇ ਅਜਿਹੀਆਂ ਚਾਲਾਂ ਚਲ ਰਹੀ ਹੈ ਤਾਂ ਕਿ ਕਾਂਗਰਸ ਦੀ ਸਰਕਾਰ ਡਿੱਗ ਜਾਵੇ। ਉਨਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਹੋਰ ਕਈ ਰਾਜਾਂ ‘ਚ ਵੀ ਅਜਿਹਾ ਹੀ ਕਰ ਚੁੱਕੀ ਹੈ। ਸੋਮ ਦੱਤ ਸੋਮੀ ਸਹੋਤਾ ਨੇ ਕਿਹਾ ਕਿ ਭਾਜਪਾ ਕਾਂਗਰਸੀ ਸ਼ਾਸ਼ਨ ਵਾਲੇ ਰਾਜਾਂ ‘ਚ ਇਹ ਸੱਭ ਕੁਝ ਕਰ ਰਹੀ ਹੈ, ਕਿਉਂਕ ਉਸ ਤੋਂ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਰਾਸ ਨਹੀਂ ਆ ਰਹੀਆਂ।
ਇਸ ਲਈ ਉਹ ਗੈਰ ਭਾਜਪਾ ਵਾਲੇ ਰਾਜਾਂ ‘ਚ ਕਾਂਗਰਸੀ ਸਰਕਾਰਾਂ ਸੁੱਟ ਕੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀ ਹੈ, ਜੋ ਕਿ ਲੋਕਤਾੰਤਰਿਕ ਕਰਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ। ਉਨਾਂ ਕਿਹਾ ਕਿ ਅਜਿਹੀਆਂ ਚਾਲਾਂ ਤੋਂ ਹੁਣ ਸਾਰੇ ਜਾਣੂ ਹੋ ਚੁੱਕੇ ਹਨ ਤੇ ਭਾਜਪਾ ਦੀਆਂ ਪੂੰਜੀਪਤੀ ਨੀਤੀਆਂ ਨੂੰ ਸਮਝ ਚੁੱਕੇ ਹਨ।