ਨਿਊਜ਼ੀਲੈਂਡ ਦਾ ਸੀਨੀਅਰ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਪਿੱਠ ਦੇ ਦਰਦ ਤੋਂ ਨਾ ਉਭਰਨ ਕਾਰਨ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਤੋਂ ਬਾਹਰ ਹੋ ਗਿਆ। ਗੁਪਟਿਲ ਦੀ ਥਾਂ ਹਰਫ਼ਨਮੌਲਾ ਜਿਮੀ ਨੀਸ਼ਾਮ ਲਵੇਗਾ, ਜੋ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਇੱਕ ਰੋਜ਼ਾ ਕੌਮਾਂਤਰੀ ਲੜੀ ਦੇ ਆਖ਼ਰੀ ਦੋ ਮੈਚਾਂ ਵਿੱਚ ਖੇਡਿਆ ਸੀ।
‘ਸਟਫ਼.ਕੋ.ਐਨਜ਼ੈੱਡ’ ਨੇ ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਦੇ ਹਵਾਲੇ ਨਾਲ ਕਿਹਾ, ‘‘ਮਾਰਟਿਨ ਇਸ ਟੀ-20 ਲੜੀ ਵਿੱਚ ਨਹੀਂ ਖੇਡ ਸਕੇਗਾ, ਜਿਸ ਵਿੱਚ ਪੰਜ ਦਿਨ ਵਿੱਚ ਤਿੰਨ ਮੈਚ ਖੇਡੇ ਜਾਣੇ ਹਨ।’’ ਗੁਪਟਿਲ ਨੂੰ ਭਾਰਤ ਖ਼ਿਲਾਫ਼ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਤੋਂ ਪਹਿਲਾਂ ਸੱਟ ਲੱਗੀ ਸੀ ਅਤੇ ਹੁਣ ਉਸ ਦੀਆਂ ਨਜ਼ਰਾਂ ਬੰਗਲਾਦੇਸ਼ ਖ਼ਿਲਾਫ਼ ਅਗਲੇ ਹਫ਼ਤੇ ਤੋਂ ਹੋਣ ਵਾਲੀ ਲੜੀ ਨਾਲ ਵਾਪਸੀ ’ਤੇ ਟਿਕੀਆਂ ਹਨ। ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਵੈਲਿੰਗਟਨ ਵਿੱਚ ਛੇ ਫਰਵਰੀ ਨੂੰ ਸ਼ੁਰੂ ਹੋਵੇਗੀ। ਦੂਜਾ ਮੈਚ ਆਕਲੈਂਡ ਦੇ ਈਡਨ ਪਾਰਕ ਵਿੱਚ ਅੱਠ ਫਰਵਰੀ ਅਤੇ ਆਖ਼ਰੀ ਮੈਚ ਹੈਮਿਲਟਨ ਵਿੱਚ ਦਸ ਫਰਵਰੀ ਨੂੰ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ ਟੀਮ ਵਿੱਚ ਨੌਜਵਾਨ ਹਰਫ਼ਨਮੌਲਾ ਡੇਰਿਲ ਮਿਸ਼ੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਟੀਮ ਦੇ ਸਾਬਕਾ ਕੋਚ ਜੌਹਨ ਮਿਸ਼ੇਲ ਦਾ ਲੜਕਾ ਹੈ।
Sports ਭਾਜਪਾ ਨੇ 2014 ਦੀਆਂ ਚੋਣਾਂ ’ਚ ਮੈਨੂੰ ਵਰਤਿਆ: ਅੰਨਾ ਹਜ਼ਾਰੇ