(ਸਮਾਜ ਵੀਕਲੀ)
ਵਿੱਚ ਭੁਲੇਖੇ ਕਹਿੰਦੇ ਜੋ ਬੁਰਾ
ਹਾਲ ਹੋਊ ਕਿਰਸਾਨਾਂ ਦਾ ।
ਇਹ ਹਾਕਮ ਇੱਕਦਿਨ ਚੂਹੇ ਬਣਨੇ
ਜਾਲ਼ ਹੋਊ ਕਿਰਸਾਨਾਂ ਦਾ ।
ਪੱਥਰ ‘ਤੇ ਲੀਕਾਂ ਵਰਗੇ ਸਮਝਿਓ
ਬੋਲ ਰੰਚਣਾਂ ਵਾਲ਼ੇ ਦੇ ;
ਨਵਾਂ ਸਾਲ ਇਹ ਵੀਹ ਸੌ ਇੱਕੀ ਦਾ
ਸਾਲ ਹੋਊ ਕਿਰਸਾਨਾਂ ਦਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024