ਮੁੰਬਈ: ਭਗੌੜੇ ਇਸਲਾਮਿਕ ਧਰਮ ਉਪਦੇਸ਼ਕ ਜ਼ਾਕਿਰ ਨਾਈਕ ਖ਼ਿਲਾਫ਼ ਵਿਸੇਸ਼ ਅਦਾਲਤ ਨੇ ਸਾਲ 2016 ਦੇ ਮਨੀ ਲਾਂਡਰਿੰਗ ਮਾਮਲੇ ‘ਚ ਇਕ ਵਾਰ ਫਿਰ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਨਾਈਕ ਫਿਲਹਾਲ ਮਲੇਸ਼ੀਆ ‘ਚ ਰਹਿ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਕਰ ਰਹੇ ਈਡੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਕੋਰਟ ਦੇ ਜੱਜ ਪੀਪੀ ਰਾਜਵੈਦਿਆ ਨੇ ਬੁੱਧਵਾਰ ਨੂੰ ਨਾਇਕ ਖ਼ਿਲਾਫ਼ ਵਾਰੰਟ ਜਾਰੀ ਕੀਤਾ। ਪਿਛਲੇ ਹਫ਼ਤੇ ਨਾਈਕ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਖ਼ਲ ਕਰਦਿਆਂ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਲਈ ਦੋ ਮਹੀਨਿਆਂ ਦਾ ਸਮਾਂ ਮੰਗਿਆ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਈਡੀ ਨੇ ਸੋਮਵਾਰ ਨੂੰ ਨਾਈਕ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕਰਦਿਆਂ ਤਾਜ਼ਾ ਪਟੀਸ਼ਨ ਦਾਖ਼ਲ ਕੀਤੀ ਸੀ।
HOME ਭਗੌੜੇ ਜਾਕਿਰ ਨਾਈਕ ਖ਼ਿਲਾਫ਼ ਇਸ ਮਾਮਲੇ ‘ਚ ਹੋਏ ਗ਼ੈਰ ਜ਼ਮਾਨਤੀ ਵਾਰੰਟ ਜਾਰੀ