(ਸਮਾਜ ਵੀਕਲੀ)
ਐਵੇ ਲੋਕੀਂ ਭੈੜੇ ਸ਼ੱਕ ਕਰਦੇ ,
ਭਗਤ ਸਿੰਘ ਦੀ ਨਾਸਤਿਕਤਾ ਬਾਰੇ ।
ਉਸ ਦੀ ਦੇਸ਼ ਭਗਤੀ ਵੱਲ ਕੋਈ ਉਂਗਲ ਨਹੀਂ ਕਰ ਸਕਦਾ ,
ਭਾਵੇਂ ਲੱਖ ਫੜ੍ਹਾਂ ਕੱਟੜਤਾ ਦੀਆਂ ਮਾਰੇ ।
ਭਾਰਤ ਦੇ ਘਰ ਘਰ ਵਿੱਚ ਹੁੰਦੀ ਉਸ ਦੀ ਪੂਜਾ ,
ਗੋਰਿਆਂ ਦੀ ਖੁੰਭ ਠੱਪੀ, ਲੋਕੀਂ ਮੰਨਣ ਉਸ ਨੂੰ ਸ਼ੇਰ।
ਗਰਮਦਲੀਆ ਸੀ ਭਾਵੇਂ ਕਹਿੰਦੇ, ਅੰਦਰੋਂ ਮੋਮ ਵਾਂਗ ਜਾਂਦਾ ਪਿਘਲ ,
ਹੁੰਦੀ ਨਾ ਉਸ ਵਿਚ ਕੋਈ ਮੇਰ ਤੇਰ ।
ਭਗਤ ਸਿੰਘ ਦੇ ਪਿਤਾ ਜੀ ਸਨ ਅੰਮ੍ਰਿਤਧਾਰੀ ,
ਕੀ ਹੋਇਆ ਜੇ ਸੰਘਰਸ਼ੀ ਮੰਜ਼ਿਲਾਂ ‘ਚ ਪੁੱਤ ਹੋਇਆ ਇਨਕਾਰੀ ।
ਬਾਅਦ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਸਲਾਹ ਮੰਨ ਕੇ ,
ਸਿੱਖ ਧਰਮ ਨੂੰ ਅਪਣਾ ਕੇ ਆਪਣੀ ਜਾਨ ਸੀ ਵਾਰੀ ।
ਇਕ ਪ੍ਰਤੀਸ਼ਤ ਨੂੰ ਛੱਡ ਕੇ, ਨਾਸਤਿਕ ਬਣੀ ਪੰਜਾਬ ਦੀ ਜਵਾਨੀ ,
ਸਮੇਂ ਦੀ ਤੇਜ਼ੀ ਦਾ ਸੱਚ ਹੈ ਇਹ, ਬਾਕੀ ਵਾਹਿਗੁਰੂ ਨੇ ਜਾਣੀ ।
ਜਕੜਨਾ ਵਿਚ ਨਹੀਂ ਕਿਸੇ ਨੂੰ ਜਕੜਿਆ ਜਾ ਸਕਦਾ ,
ਆਪੇ ਭੁਗਤੂਗਾ ਜੋ ਕਰੂਗਾ ਮਨਮਾਨੀ ।
ਸਸਕਾਰ ਜਿਹਨਾਂ ਨੂੰ ਮਿਲਦੇ ਸੱਚੇ ਸੁੱਚੇ ਟੱਬਰਾਂ ਦੇ ,
ਕੋਈ ਫ਼ਰਕ ਨਹੀਂ ਪੈਂਦਾ ਆਸਤਿਕਾਂ-ਨਾਸਤਿਕਾਂ ਨਾਲ
ਬਾਬੇ ਨਾਨਕ ਨੇ ਬਾਬਰ ਨੂੰ ਕਿਹਾ ਤੈਂ ਕੀ ਦਰਦ ਨਾ ਆਇਆ ,
ਪਾਪ ਦੀ ਜੰਝ ਨਾਲ ਇਕੱਠਾ ਕਰਦਾ ਲੁੱਟ ਦਾ ਮਾਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly