ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਬਰਸੀ ਸਮਾਗਮ ਆਨਲਾਈਨ ਹੋਣਗੇ

ਅੰਮ੍ਰਿਤਸਰ (ਸਮਾਜਵੀਕਲੀ) : ਪਿੰਗਲਵਾੜਾ ਸੰਸਥਾ ਵੱਲੋਂ ਬਾਨੀ ਭਗਤ ਪੂਰਨ ਸਿੰਘ ਦੀ 28ਵੀਂ ਬਰਸੀ ਦੇ ਸਮਾਗਮ ਵੀ ਇਸ ਵਾਰ ਕਰੋਨਾ ਮਹਾਮਾਰੀ ਕਾਰਨ ਆਨਲਾਈਨ ਕਰਵਾਏ ਜਾਣਗੇ। ਇਹ ਬਰਸੀ ਸਮਾਗਮ 10 ਜੁਲਾਈ ਤੋਂ 5 ਅਗਸਤ ਤਕ ਚੱਲਣਗੇ।

ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 10 ਤੋਂ 19 ਜੁਲਾਈ ਤਕ ਭਗਤ ਪੂਰਨ ਸਿੰਘ ਦੇ ਜੀਵਨ ਅਤੇ ਪਿੰਗਲਵਾੜੇ ਬਾਰੇ ਦਰਸਾਉਂਦੀਆਂ ਦਸਤਾਵੇਜ਼ੀ ਫਿਲਮਾਂ, ਯੂਟਿਊਬ, ਫੇਸਬੁੱਕ, ਟਵਿੱਟਰ, ਇੰਸਟਾਗਰਾਮ ਤੇ ਹੋਰ ਮੀਡੀਆ ਰਾਹੀਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ਦਾ ਹਰ ਰੋਜ਼ ਸ਼ਾਮ ਚਾਰ ਵਜੇ ਪ੍ਰਸਾਰਣ ਹੋਵੇਗਾ। ਅੱਜ ਇਸ ਮੌਕੇ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਪ੍ਰਸ਼ਾਸਕ ਦਰਸ਼ਨ ਸਿੰਘ ਬਾਵਾ ਅਤੇ ਤਿਲਕ ਰਾਜ ਹਾਜ਼ਰ ਸਨ।

Previous articleਸਬ-ਤਹਿਸੀਲ ਕੰਪਲੈਕਸ ਬਿਆਸ ਦਾ ਮਾਲ-ਮੰਤਰੀ 13 ਨੂੰ ਰੱਖਣਗੇ ਨੀਂਹ ਪੱਥਰ
Next articleਕੁਹਾੜੀ ਮਾਰ ਕੇ ਪਤਨੀ ਦਾ ਕਤਲ