ਲੰਡਨ (ਸਮਾਜ ਵੀਕਲੀ):ਮੌਡਰਨਾ ਅਤੇ ਫਾਈਜ਼ਰ ਮੁਤਾਬਕ ਉਨ੍ਹਾਂ ਦੇ ਕਰੋਨਾ ਤੋਂ ਬਚਾਅ ਦੇ ਟੀਕੇ ਨਾਬਾਲਗਾਂ ਨੂੰ ਲਗਾਏ ਜਾ ਸਕਦੇ ਹਨ। ਕੈਨੇਡਾ, ਅਮਰੀਕਾ ਅਤੇ ਯੂਰੋਪੀ ਯੂਨੀਅਨ ਪਹਿਲਾਂ ਹੀ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਫਾਈਜ਼ਰ ਦਾ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਚੁੱਕੇ ਹਨ। ਬ੍ਰਿਟੇਨ ਨੇ ਵੀ ਹੁਣ 12 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਫਾਈਜ਼ਰ ਦੇ ਟੀਕੇ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਪਰ ਕਈ ਕਾਰਨਾਂ ਕਰਕੇ ਬੱਚਿਆਂ ਨੂੰ ਫੌਰੀ ਟੀਕੇ ਲਾਉਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਸਕਦੇ ਹਨ।
ਕੋਈ ਟੀਕਾ ਕਿਸੇ ਲਈ ਕਿੰਨਾ ਲਾਭਕਾਰੀ ਹੈ, ਇਹ ਤਿੰਨ ਗੱਲਾਂ ’ਤੇ ਨਿਰਭਰ ਕਰਦਾ ਹੈ: ਲਾਗ ਤੋਂ ਬਾਅਦ ਉਨ੍ਹਾਂ ਦੇ ਗੰਭੀਰ ਰੂਪ ਨਾਲ ਬਿਮਾਰ ਪੈਣ ਦਾ ਖ਼ਦਸ਼ਾ ਕਿੰਨਾ ਹੈ, ਟੀਕਾ ਕਿੰਨਾ ਅਸਰਦਾਰ ਹੈ ਅਤੇ ਟੀਕਾਕਰਨ ਦਾ ਜੋਖਮ ਕਿੰਨਾ ਹੈ। ਬਾਲਗਾਂ ਦੇ ਮੁਕਾਬਲੇ ਬੱਚਿਆਂ ’ਚ ਕੋਵਿਡ-19 ਘੱਟ ਗੰਭੀਰ ਹੁੰਦਾ ਹੈ। ਸੱਤ ਮੁਲਕਾਂ ’ਚ ਹੋਏ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਕੋਵਿਡ-19 ਨਾਲ ਹੋਈਆਂ 10 ਲੱਖ ਮੌਤਾਂ ’ਚੋਂ ਸਿਰਫ਼ ਦੋ ਤੋਂ ਘੱਟ ਬੱਚਿਆਂ ’ਦੀ ਮੌਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly