ਅੱਪਰਾ (ਸਮਾਜ ਵੀਕਲੀ)- ਸੀ. ਐੱਚ. ਸੀ. ਬੜਾ ਪਿੰਡ ਦੇ ਐਸ. ਐੱਮ. ਓ. ਮੈਡਮ ਜੋਤੀ ਫੁਕੇਲਾ ਤੇ ਐਸ. ਐੱਮ. ਓ. ਅੱਪਰਾ ਡਾ. ਵਿਸ਼ਾਲ ਦੀ ਅਗਵਾਈ ਹੇਠ ਮਾਈਗ੍ਰੇਟਰ ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਅੱਪਰਾ ਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਰਹਿ ਰਹੇ, ਗੁੱਜਰਾਂ ਦੇ ਡੇਰੇ, ਝੁੱਗੀਆਂ-ਝੌਂਪੜੀਆਂ ਦੇ ਸੜਕਾਂ ਦੇ ਕਿਨਾਰੇ ਰਹਿ ਰਹੇ 0 ਤੋਂ 5 ਸਾਲ ਦੇ ਬੱਚਿਆਂ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਗੁਰਨੇਕ ਲਾਲ ਹੈਲਥ ਵਰਕਰ, ਸੁਖਵਿੰਦਰ ਕੌਰ ਆਸ਼ਾ ਵਰਕਰ, ਜਸਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ ਵੀ ਹਾਜ਼ਰ ਸਨ।