ਬੱਚਿਆਂ ਨੂੰ ਅਪਰਾਧ ਦੀ ਦੁਨੀਆਂ ਤੇ ਨਾਂਹ-ਪੱਖੀ ਸੋਚ ਵੱਲ ਲੈ ਕੇ ਜਾਂਦੀ ਹੈ ਪੱਬਜੀ

ਬੰਗਲੁਰੂ (ਸਮਾਜਵੀਕਲੀ) :ਆਨਲਾਈਨ ਗੇਮਾਂ, ਵਿਸ਼ੇਸ਼ ਤੌਰ ’ਤੇ ਬੱਚਿਆਂ ਲਈ, ਕੌਮਾਂਤਰੀ ਨੇਮਾਂ ਤੇ ਮਿਅਾਰਾਂ ’ਤੇ ਖਰ੍ਹੀਆਂ ਊਤਰਨ ਦੇ ਸਮਰੱਥ ਹੋਣ ਦੀ ਚਰਚਾ  ਦੌਰਾਨ ਸਿਖਰਲੇ ਵਿਗਿਆਨੀ ਨੇ ਚਿਤਾਵਨੀ ਦਿੱਤੀ ਹੈ ਕਿ ਪੱਬਜੀ ਗੇਮ ਬੱਚਿਆਂ ਨੂੰ ਅਪਰਾਧ ਦੀ ਦੁਨੀਆਂ ਅਤੇ ਨਾਂਹ-ਪੱਖੀ ਸੋਚ ਵੱਲ ਲੈ ਕੇ ਜਾਂਦੀ ਹੈ।

ਰਿਪੋਰਟਾਂ ਅਨੁਸਾਰ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਯਾਵਤਮੱਲ ਜ਼ਿਲ੍ਹੇ ਵਿੱਚ ਪੱਬਜੀ ਖੇਡਣ ਦੇ ਆਦੀ 22 ਵਰ੍ਹਿਆਂ ਦੇ ਨੌਜਵਾਨ ਨੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਰਾਜਸਥਾਨ ਦੇ ਕੋਟਾ ਵਿੱਚ 14 ਵਰ੍ਹਿਆਂ ਦੇ ਲੜਕੇ ਨੇ ਰਾਤ ਭਰ ਪੱਬਜੀ ਖੇਡਣ ਮਗਰੋਂ ਆਤਮਹੱਤਿਆ ਕਰ ਲਈ ਸੀ।

ਪਿਛਲੇ ਵਰ੍ਹੇ ਮਹਾਰਾਸ਼ਟਰ ਦੇ ਜ਼ਿਲ੍ਹਾ ਠਾਣੇ ਵਿੱਚ 15 ਵਰ੍ਹਿਆਂ ਦੇ ਲੜਕੇ ਨੇ ਪੱਬਜੀ ਖੇਡਣ ਤੋਂ ਰੋਕਣ ’ਤੇ ਆਪਣੇ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ ਸੀ।  ਭਾਰਤੀ ਪੁਲਾੜ ਖੋਜ ਸੰਸਥਾ ਦੇ ਸਾਬਕਾ ਚੇਅਰਮੈਨ ਜੀ. ਮਾਧਵਨ ਨਾਇਰ ਨੇ ਕਿਹਾ ਕਿ ਪੱਬਜੀ ਫ਼ਾਇਦੇ ਨਾਲੋਂ ਕਿਤੇ ਵੱਧ ਨੁਕਸਾਨ ਕਰਦੀ ਹੈ।

Previous articleਬਿਹਾਰ ਵਿੱਚ ਬਿਜਲੀ ਡਿੱਗਣ ਨਾਲ 15 ਹੋਰ ਮੌਤਾਂ
Next articleਲੁਧਿਆਣਾ ਦੇ ਰੇਖੀ ਥੀਏਟਰ ਦੀ ਹਾਲਤ ਦੇਖ ਕੇ ਦੁਖੀ ਹੋਏ ਧਰਮਿੰਦਰ