ਬੰਦੇ ਜਾਂ ਬਾਂਦਰ

ਸੋਨੂੰ ਮੰਗਲੀ

(ਸਮਾਜ ਵੀਕਲੀ)

ਕਹਿੰਦੇ ਜਦੋਂ ਸ਼ਿਕਾਰੀਆਂ ਨੇ ਬਾਂਦਰ ਫੜਨਾ ਹੁੰਦਾ ਹੈ ਤਾਂ ਉਹ ਇਕ ਕੁੱਜਾ ( ਇਕ ਤੰਗ ਮੂੰਹ ਵਾਲਾ ਭਾਂਡਾ ਲੈਕੇ ) ਲੈਕੇ । ਉਸ ਨੂੰ ਜ਼ਮੀਨ ਵਿਚ ਇਸ ਤਰਾਂ ਦੱਬ ਦਿੰਦੇ ਹਨ ਹੈ ਕੇ ਉਸਦਾ ਸਿਰਫ ਮੂੰਹ ਬਾਹਰ ਦਿਖਾਈ ਦੇਵੇ । ਫ਼ਿਰ ਉਹ ਉਸ ਵਿੱਚ ਖਿੱਲਾਂ ( ਪਾਪਕੋਰਨ ) ਪਾ ਦਿੰਦੇ ਹਨ ।

ਬਾਂਦਰ ਜਦੋਂ ਉਸ ਕੁੱਜੇ ਵਿੱਚ ਪਈਆਂ ਖਿੱਲਾਂ ਨੂੰ ਖਾਣ ਦੇ ਲਾਲਚ ਵਿੱਚ ਉਸ ਕੁੱਜੇ ਵਿੱਚ ਹੱਥ ਪਾਉਂਦਾ ਹੈ । ਖਿੱਲਾਂ ਨੂੰ ਆਪਣੀ ਮੁੱਠੀ ਵਿੱਚ ਭਰ ਕੇ ਹੱਥ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਅੰਦਰ ਫਸ ਜਾਂਦਾ ਹੈ ।

ਜੇ ਬਾਂਦਰ ਖਿੱਲਾਂ ਦਾ ਲਾਲਚ ਛੱਡ ਕੇ ਮੁੱਠੀ ਖੋਲ੍ਹ ਕੇ ਹੱਥ ਬਾਹਰ ਕੱਢ ਲਵੇ ਤਾਂ ਹੱਥ ਬਾਹਰ ਆ ਸਕਦਾ ਹੈ । ਪਰ ਖਿੱਲਾਂ ਦਾ ਲਾਲਚ ਉਸ ਉਪਰ ਇਸ ਕਦਰ ਹਾਵੀ ਹੁੰਦਾ ਹੈ ਕੇ ਉਹ ਹੱਥ ਬਾਹਰ ਨਹੀਂ ਕੱਢ ਪਾਉਂਦਾ ਅਤੇ ਸ਼ਿਕਾਰੀ ਹੱਥੋਂ ਕੈਦ ਹੋ ਜਾਂਦਾ ਹੈ । ਉਸਤੋਂ ਬਾਅਦ ਉਸਦੀ ਜ਼ਿੰਦਗੀ ਕਿਵੇਂ ਪਿੰਜਰੇ , ਚਿੜੀਆਘਰ ,ਸਰਕਸ ਜਾਂ ਮਦਾਰੀ ਨਾਲ ਤਮਾਸ਼ੇ ਕਰਦਿਆਂ ਲੰਘਦੀ ਹੈ ।

ਕੁਝ ਪਲਾਂ ਦਾ ਲਾਲਚ ਉਸਦੀ ਸਾਰੀ ਉਮਰ ਦੀ ਆਜ਼ਾਦੀ ਖੋਹ ਲੈਂਦਾ ਹੈ ।

ਜੇ ਹੁਣ ਇਸ ਕਿਸਾਨੀ ਸੰਘਰਸ਼ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਆਪਣੇ ਵਿਚੋਂ ਬਹੁਤਿਆਂ ਦੀ ਹਾਲਤ ਉਸ ਬਾਂਦਰ ਵਰਗੀ ਹੈ । ਜੇ ਆਪੋ ਆਪਣੇ ਧੜਿਆਂ ਦਾ ਲਾਲਚ ਛੱਡ ਕੇ ਪੂਰੀ ਏਕਤਾ ਅਤੇ ਇਕਾਗਰਤਾ ਨਾਲ ਇਸ ਸੰਘਰਸ਼ ਨੂੰ ਸਮਰਪਿਤ ਹੋ ਜਾਈਏ ਤਾਂ ਸਾਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ।

ਪਰ ਜਿਵੇਂ ਬਾਂਦਰ ਖਿੱਲਾਂ ਦਾ ਲਾਲਚ ਨਹੀਂ ਛੱਡ ਪਾਉਂਦਾ ਅਸੀਂ ਧੜੇਬੰਦੀ ਨਹੀਂ ਛੱਡ ਰਹੇ । ਜਿਹੜੀ ਊਰਜਾ ਸਰਕਾਰ ਖਿਲਾਫ ਇਸਤੇਮਾਲ ਕਰਨੀ ਚਾਹੀਦੀ ਸੀ ਉਹ ਅਸੀਂ ਇਕ ਦੂਜੇ ਨੂੰ ਭੰਡਣ ਉਪਰ ਲਗਾ ਰਹੇ ਹਾਂ ।

ਈਰਖਾ ,ਨਫਰਤ ਇਸ ਕਦਰ ਹਾਵੀ ਹੈ ਕੇ ਕੋਈ ਕਿਸੇ ਉਪਰ ਸਵਾਲ ਨਹੀ ਕਰ ਸਕਦਾ ।

ਕਾਮਰੇਡਾਂ ਵਾਰੇ ਕੁਝ ਕਹਿਣ ਵਾਲਿਆਂ ਨੂੰ ਗੱਦਾਰੀ ਦਾ ਸਰਟੀਫਿਕੇਟ ਤਿਆਰ ਹੈ । ਜੇ ਦੀਪ ਸਿੱਧੂ ਵਾਰੇ ਬੋਲਣ ਵਾਲਿਆਂ ਨੂੰ ਬੀੜੀਆਂ ਪੀਣੇ ,ਸਰਕਾਰੀ ਟਾਊਟ , ਜਾਂ ਹੋਰ ਕਈ ਮੈਡਲ ਪਾਏ ਜਾਂਦੇ ਹਨ ।

ਆਪਸ ਵਿੱਚ ਲੜਦੇ ਹੋਏ ਇਹ ਨਾ ਭੁੱਲ ਜਾਣਾ ਕੇ ਸ਼ਿਕਾਰੀ ਇਸੇ ਮੌਕੇ ਦੀ ਭਾਲ ਵਿਚ ਹੈ । ਘਰਾਂ ਵਿੱਚ ਵੀ ਭਰਾ ਲੜ ਪੈਂਦੇ ਹਨ ਵੱਖਰੇ ਹੋ ਜਾਂਦੇ ਹਨ । ਜੇ ਆਪਸ ਵਿੱਚ ਵਿਚਾਰ ਨਹੀ ਮਿਲਦੇ ਤਾਂ ਅਲਗ ਅਲਗ ਮੋਰਚਿਆਂ ਤੋਂ ਸੰਘਰਸ਼ ਲੜੋ ।

ਸਿਆਣੇ ਕਹਿੰਦੇ ਚੀਜਾਂ ਹਮੇਸ਼ਾਂ ਦੂਰੋਂ ਹੀ ਧੁੰਦਲੀਆਂ ਨਹੀਂ ਦਿਖਦੀਆਂ ।ਕਈ ਵਾਰ ਜਿਆਦਾ ਨੇੜਿਉਂ ਦੇਖਣ ਨਾਲ ਵੀ ਧੁੰਦਲੀਆਂ ਦਿਖ ਪੈਂਦੀਆਂ ਹਨ ।

ਜੇ ਰਲ ਮਿਲ ਨਹੀ ਚੱਲ ਸਕਦੇ ਤਾਂ ਅਗਲ ਹੋ ਕੇ ਲੜੋ ਪਰ ਸਰਕਾਰ ਨਾਲ ਲੜੋ ਆਪਸ ਵਿੱਚ ਨਹੀਂ ।

ਇਸੇ ਬਹਾਨੇ ਸਭ ਵਹਿਮ ਵੀ ਨਿਕਲ ਜਾਣਗੇ ਕੇ ਸੰਗਤ ਕਿਸ ਨਾਲ ਸੰਘਰਸ਼ ਲੜਨਾ ਚਾਹੁੰਦੀ ਹੈ । ਗਰਮ ਖਿਆਲੀਆਂ ਨਾਲ ਜਾਂ ਸ਼ਾਂਤਮਈ ਲੜਨ ਵਾਲਿਆਂ ਨਾਲ ।

ਸੋਨੂੰ ਮੰਗਲ਼ੀ

Previous articleਪੱਤਰਕਾਰੀ ਕਿੰਨੀ ਸੱਚ ਕਿੰਨੀ ਝੂਠ
Next articleNitish accepts negligence in Covid testing