(ਸਮਾਜ ਵੀਕਲੀ)
ਇੱਕ ਗੱਲ ਸੁਣ ਲੈ ਪੰਜਾਬ ਸਿੰਹਾਂ ,
ਹੁਣ ਤਾਂ ਕੰਮ ਜੋਸ਼ ਤੋਂ ਲੈਣਾ ਪਊ .
ਨਾਲ਼ੇ ਹੋਸ਼ ਵੀ ਬਹੁਤ ਜ਼ਰੂਰੀ ਐ ,
ਇਹ ਵੀ ਗੱਭਰੂ ਪੁੱਤਾਂ ਨੂੰ ਕਹਿਣਾ ਪਊ.
ਇਹ ਗੁਰੂ ਨਾਨਕ ਦੀ ਧਰਤੀ ਹੈ ,
ਗੁਰੂ ਗੋਬਿੰਦ ਨੂੰ ਵੀ ਯਾਦ ਰੱਖੀਂ .
ਜਦੋਂ ਸਾਰੇ ਹੀਲੇ ਫੇਲ ਹੋਏ ,
ਬਾਬੇ ਬੰਦੇ ਦੇ ਰਾਹ ਪੈਣਾ ਪਊ .
ਮੂਲ ਚੰਦ ਸ਼ਰਮਾ , ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024