ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿਚ ਗ੍ਰਿਫ਼ਤਾਰ ਕੀਤੇ ਗਏ ਨਿੱਜੀ ਸੁਰੱਖਿਆ ਅਫ਼ਸਰ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਡੀਜੀਪੀ ਵੀਰੇਂਦਰ ਨਾਲ ਮੁਲਾਕਾਤ ਕੀਤੀ ਹੈ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਆਸ ਜਤਾਈ ਹੈ ਕਿ ਉਹ ਜਲਦੀ ਹੀ ਬਲਵਿੰਦਰ ਨੂੰ ਪੰਜਾਬ ਲਿਜਾ ਸਕੇਗੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਰੋਸ ਮਾਰਚ ਦੌਰਾਨ ਪੁਲੀਸ ਨਾਲ ਹੱਥੋਪਾਈ ਵਿਚ ਬਲਵਿੰਦਰ ਦੀ ਦਸਤਾਰ ਉੱਤਰ ਗਈ ਸੀ। ਦਸਤਾਰ ਦੀ ਇਸ ਤਰ੍ਹਾਂ ਹੋਈ ਬੇਅਦਬੀ ਦਾ ਮਾਮਲਾ ਭਖ਼ ਗਿਆ ਸੀ। ਕਰਮਜੀਤ ਨੇ ਇਸ ਤੋਂ ਪਹਿਲਾਂ ਆਪਣੇ ਪੁੱਤਰ ਸਮੇਤ ਸੂਬਾ ਸਕੱਤਰੇਤ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਬਲਵਿੰਦਰ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਉਹ ਜ਼ਮਾਨਤ ਮੰਗ ਸਕੇਗਾ। ਬਲਵਿੰਦਰ ’ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਮੁਤਾਬਕ ਉਸ ਕੋਲ ਜੋ ਹਥਿਆਰ ਸੀ, ਉਸ ਦਾ ਲਾਇਸੈਂਸ ਸਿਰਫ਼ ਜੰਮੂ ਕਸ਼ਮੀਰ ਲਈ ਹੈ।
HOME ਬੰਗਾਲ: ਪਤਨੀ ਨੂੰ ਗ੍ਰਿਫ਼ਤਾਰ ਸਿੱਖ ਸੁਰੱਖਿਆ ਗਾਰਡ ਦੀ ਜਲਦੀ ਰਿਹਾਈ ਦੀ ਆਸ