ਕਾਰਕੁਨ ਆਪਣੇ ਸ਼ਬਦਾਂ ਕਾਰਨ ਜੇਲ੍ਹ ਵਿੱਚ: ਥਰੂਰ

ਪੁਣੇ (ਸਮਾਜ ਵੀਕਲੀ) : ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿੱਚ ਕਾਰਕੁਨ ਵਰਵਰਾ ਰਾਓ, ਸੁਧਾ ਭਾਰਦਵਾਜ ਅਤੇ ਆਨੰਦ ਤੇਲਤੁੰਬੜੇ ਵੀ ਸ਼ਾਮਲ ਹਨ, ਆਪਣੇ ਸ਼ਬਦਾਂ ਕਾਰਨ ਹਿਰਾਸਤ ਵਿੱਚ ਹਨ, ਭਾਵੇਂ ਕਿ ਇਨ੍ਹਾਂ ’ਚੋਂ ਕੋਈ ਵੀ ਕਿਸੇ ਦੀ ਕੁੱਟਮਾਰ ਕਰਨ ਜਾਂ ਹਥਿਆਰ ਰੱਖਣ ਦਾ ਮੁਲਜ਼ਮ ਨਹੀਂ ਹੈ। ਊਨ੍ਹਾਂ ਇਹ ਵੀ ਕਿਹਾ ਕਿ ਸੱਤਾ ਅਤੇ ਸ਼ਕਤੀ ਨਾਲੋਂ ਸ਼ਬਦ ਅਤੇ ਵਿਚਾਰ ਲੰਬਾ ਸਮਾਂ ਜੀਵਤ ਰਹਿ ਸਕਦੇ ਸਨ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਵੀਡੀਓ-ਕਾਨਫਰੰਸਿੰਗ ਰਾਹੀਂ ਸਿੰਬਾਇਸਿਸ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਸਾਹਿਤਕ ਮੇਲੇ ਨੂੰ ਸੰਬੋਧਨ ਕਰ ਰਹੇ ਸਨ।

Previous article2 criminals who fired at police in Alipur held after shootout
Next articleਬੰਗਾਲ: ਪਤਨੀ ਨੂੰ ਗ੍ਰਿਫ਼ਤਾਰ ਸਿੱਖ ਸੁਰੱਖਿਆ ਗਾਰਡ ਦੀ ਜਲਦੀ ਰਿਹਾਈ ਦੀ ਆਸ