ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ’ਚ ਹਿੰਦੂ ਵਿਧਵਾਵਾਂ ਨੂੰ ਪਤੀ ਦੀਆਂ ਖੇਤੀ ਅਤੇ ਗ਼ੈਰ ਖੇਤੀ ਜ਼ਮੀਨਾਂ ’ਚ ਵੀ ਹੱਕ ਮਿਲੇਗਾ। ਬੰਗਲਾਦੇਸ਼ ਹਾਈ ਕੋਰਟ ਨੇ ਬੁੱਧਵਾਰ ਨੂੰ ਇਹ ਫ਼ੈਸਲਾ ਸੁਣਾਇਆ ਹੈ। ‘ਦਿ ਡੇਲੀ ਸਟਾਰ’ ਦੀ ਰਿਪੋਰਟ ਮੁਤਾਬਕ ਖੇਤੀ ਅਤੇ ਗ਼ੈਰ ਖੇਤੀ ਜ਼ਮੀਨਾਂ ’ਚ ਕੋਈ ਵਖਰੇਵਾਂ ਨਹੀਂ ਕੀਤਾ ਗਿਆ। ਇਸ ਲਈ ਹਿੰਦੂ ਵਿਧਵਾਵਾਂ ਦਾ ਆਪਣੇ ਪਤੀ ਦੀਆਂ ਜ਼ਮੀਨਾਂ ’ਤੇ ਵੀ ਪੂਰਾ ਹੱਕ ਹੈ। ਮੌਜੂਦਾ ਨੇਮਾਂ ਤਹਿਤ ਹਿੰਦੂ ਵਿਧਵਾਵਾਂ ਮੁਲਕ ’ਚ ਸਿਰਫ਼ ਆਪਣੇ ਪਤੀ ਦੀ ਗ੍ਰਹਿ ਸੰਪਤੀ ’ਤੇ ਹੀ ਹੱਕ ਜਤਾ ਸਕਦੀਆਂ ਸਨ। ਇਸ ’ਚ ਖੇਤੀ ਵਾਲੀ ਜ਼ਮੀਨ ਅਤੇ ਹੋਰ ਸੰਪਤੀਆਂ ਸ਼ਾਮਲ ਨਹੀਂ ਸਨ।
HOME ਬੰਗਲਾਦੇਸ਼ ’ਚ ਹਿੰਦੂ ਵਿਧਵਾਵਾਂ ਨੂੰ ਪਤੀ ਦੀ ਸੰਪਤੀ ’ਚ ਹਿੱਸਾ ਮਿਲੇਗਾ