ਬੰਗਲਾਦੇਸ਼ ’ਚ ਕਿਸ਼ਤੀ ਪਲਟਣ ਕਾਰਨ 17 ਮੌਤਾਂ

ਢਾਕਾ  (ਸਮਾਜ ਵੀਕਲੀ) : ਉੱਤਰੀ ਬੰਗਲਾਦੇਸ਼ ਵਿੱਚ ਅੱਜ ਮਦਰੱਸੇ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਸਣੇ ਕਰੀਬ 50 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਪਲਟਣ ਕਾਰਨ 17 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਨੇਤਰੋਕੋਨਾ ਜ਼ਿਲ੍ਹੇ ਦੇ ਮਦਾਨ ਉਪਜ਼ਿਲ੍ਹੇ ਵਿੱਚ ਉਦੋਂ ਵਾਪਰਿਆ ਜਦੋਂ ਇਕ ਮਦਰੱਸੇ ਦੇ ਵਿਦਿਆਰਥੀ ਤੇ ਅਧਿਆਪਕ ਇਕ ਸਥਾਨਕ ਸੈਰ-ਸਪਾਟੇ ਵਾਲੇ ਸਥਾਨ ’ਤੇ ਜਾ ਰਹੇ ਸਨ। ਫਾਇਰ ਸੇਵਾ ਸਟੇਸ਼ਨ ਦੇ ਮੁਖੀ ਅਹਿਮਦੁੱਲ ਕਬੀਰ ਨੇ ਕਿਹਾ, ‘‘48 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਬਿੰਦਾਸਰੀ ਵਿੱਚ ਡੁੱਬ ਗਈ। ਅਸੀਂ 17 ਵਿਅਕਤੀਆਂ ਦੀਆਂ ਲਾਸ਼ਾਂ ਕੱਢ ਲਈਆਂ ਹਨ ਅਤੇ ਇਕ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਦੋਂਕਿ ਬਾਕੀ ਤੈਰ ਕੇ ਕਿਨਾਰੇ ’ਤੇ ਆ ਗਏ।’’

Previous articleਨਵੀਂ ਪੀੜ੍ਹੀ ਨੂੰ ਆਪਣੀਆਂ ਹੱਡਬੀਤੀ ਦੱਸਣਾ ਚਾਹੁੰਦੇ ਨੇ ਹੀਰੋਸ਼ੀਮਾ ਪੀੜਤ
Next articleਕਸ਼ਮੀਰ ਮੁੱਦਾ ਆਲਮੀ ਪੱਧਰ ’ਤੇ ਊਠਾਊਂਦਾ ਰਹਾਂਗਾ: ਇਮਰਾਨ