(ਸਮਾਜ ਵੀਕਲੀ)
ਦਿਲਾਂ ਦੇ ਵਿੱਚ ਅਰਮਾਨ ਬੜੇ ਨੇ
ਤਾਹੀਂਓ ਤਾਂ ਪਰੇਸ਼ਾਨ ਬੜੇ ਨੇ
ਕੀਹਦੀ-ਕੀਹਦੀ ਪੂਜਾ ਕਰੀਏ
ਦੁਨੀਆਂ ਵਿੱਚ ਭਗਵਾਨ ਬੜੇ ਨੇ
ਕਿਸੇ ਦੀ ਸ਼ਾਹਦੀ ਕੀਕਣ ਭਰੀਏ
ਥਾਂ-ਥਾਂ ਤੇ ਬੇਈਮਾਨ ਖੜ੍ਹੇ ਨੇ
ਮੈਂ ਉਸ ਬਾਬਤ ਕੁਝ ਨਹੀਂ ਕਹਿਣਾਂ
ਮੇਰੇ ਸਿਰ ਅਹਿਸਾਨ ਬੜੇ ਨੇ
ਚਾਹਤ ਵਿੰਨ੍ਹੀ ਇਸ ਦੁਨੀਆਂ ਵਿੱਚ
ਅਣਚਾਹੇ ਮਹਿਮਾਨ ਬੜੇ ਨੇ
ਸਭ ਕੁਝ ਜਾਣਦਿਆਂ ਵੀ ਚੁੱਪ ਜੋ
ਏਦਾਂ ਦੇ ਅਣਜਾਣ ਬੜੇ ਨੇ
ਚਾਪਲੂਸੀਆਂ ਕਰ-ਕਰ ਮਿਲਦੇ
ਮਾਣ ਬੜੇ, ਸਨਮਾਨ ਬੜੇ ਨੇ
ਦਫ਼ਨ ਦਿਲਾਂ ਵਿੱਚ ਯਾਦਾਂ,ਸਾਂਝਾਂ
ਇੰਝ ਦੇ ਤਾਂ ਸ਼ਮਸ਼ਾਨ ਬੜੇ ਨੇ
……..✍️ ਮਲਕੀਤ ਮੀਤ