ਬੜਾ ਕੁਝ ਦੁਨੀਆ ‌’ਚ ਸਿਖਾਇਆ ਵੀਹ ਸੌ ਵੀਹ ਨੇ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਬੜਾ ਵੱਖਰਾ ਇੱਕੀਵੀਂ ਸਦੀ ਦਾ ਵੀਹਵਾਂ ਇਹ ਸਾਲ ਸੀ।
ਜਨਵਰੀ ਸ਼ੁਰੂ ਹੋਈ ਬੜੀ ਅਰਦਾਸਾਂ ਤੇ ਦੁਆਵਾਂ ਨਾਲ ਸੀ।
ਸਭ ਨੂੰ ਆਸ ਸੀ ਨਵੇਂ ਸਾਲ ਵਿੱਚ ਰੰਗ ਨਵੇਂ ਖਿੜ ਆਉਣਗੇ।
ਕਿਸੇ ਨੂੰ ਕੀ ਪਤਾ ਸੀ, ਚਾਈਨਾ ਵਾਲੇ ਏਨੀ ਤਰਥੱਲੀ ਮਚਾਉਣਗੇ।
ਜੋ ਨਾ ਸੀ ਕਦੇ ਸੋਚਿਆ, ਸਮਾਂ ਉਹ ਵਿਖਾਇਆ ਵੀਹ ਸੌ ਵੀਹ ਨੇ।
ਬੜਾ ਕੁੱਝ ਦੁਨੀਆ ‘ਚ ਸਿਖਾਇਆ ਵੀਹ ਸੌ ਵੀਹ ਨੇ।
ਕਰੋਨਾ ਦੀ ਬਿਮਾਰੀ  ਨੇ ਘਰਾਂ ‘ਚ ਕੀਤੇ ਲੋਕ ਕੈਦ ਸੀ।
ਬੀਮਾਰੀ ਨੂੰ ਮਿਟਾਉਣ ਲਈ ਨਾ ਕੋਈ ਕੰਮ ਆਇਆ ਵੈਦ ਸੀ।
ਲੋਕਡਾਊਨ ਲੱਗਿਆ ਰਾਹ ਦੁਨੀਆ ਦੇ ਹੋਏ ਸਾਰੇ ਬੰਦ ਸੀ।
ਮੌਸਮ ਕਮਾਲ ਸੀ, ਖੁਸ਼ ਸਭ ਤਾਰੇ, ਸੂਰਜ ਤੇ ਚੰਦ ਸੀ।
ਜਾਨਵਰ ਜਾਤੀ ਨੂੰ ਰਾਜਾ ਸੀ ਬਣਾਇਆ ਵੀਹ ਸੌ ਵੀਹ ਨੇ।
ਬੜਾ ਕੁਝ ਦੁਨੀਆ ‘ਚ ਸਿਖਾਇਆ ਵੀਹ ਸੌ ਵੀਹ ਨੇ।
ਕਾਰਖ਼ਾਨੇ ਬੰਦ ਸਾਰੇ ਨਾਲ ਹੋਏ ਬੰਦ ਕਾਰੋਬਾਰ ਸੀ।
ਕਿਸਾਨੀ ਵਾਲਾ ਧੰਦਾ ਇਕੱਲਾ ਚੱਲੀ ਜਾਂਦਾ ਮਾਰੋ ਮਾਰ ਸੀ।
ਹਵਾ ਪਾਣੀ ਧਰਤੀ ਹੋ ਗਏ ਸੀ ਸਾਫ਼ ਪ੍ਰਦੂਸ਼ਣ ਦੇ ਜੱਭ ਤੋਂ।
ਰੋਟੀ ਪਾਣੀ ਦੀ ਹੀ ਅਰਦਾਸ ਲੋਕੀਂ ਕਰੀ ਜਾਂਦੇ ਸੀ  ਰੱਬ ਤੋਂ।
ਕੁਦਰਤ ਨੂੰ ਸੀ ਰੂੁਹ ਚ ਵਸਾਇਆ ਵੀਹ ਸੌ ਵੀਹ ਨੇ।
ਬੜਾ ਕੁੱਝ ਦੁਨੀਆ ‘ਚ ਸਿਖਾਇਆ ਵੀਹ ਸੌ ਵੀਹ ਨੇ।
ਸਿਹਤ ਹੈ ਜ਼ਰੂਰੀ, ਬਾਕੀ ਕੰਮ ਦੂੁਜੇ ਤੀਜੇ ਨੰਬਰਾਂ ਤੇ ਆ ਗਏ।
ਯੋਧੇ ਉਹ ਅਸਲੀ ਸੀ ਜਿੱਤੀ ਜਿਨ੍ਹਾਂ ਜ਼ਿੰਦਗੀ ਤੇ ਕਰੋਨਾ ਨੂੰ ਹਰਾ ਗਏ।
ਖਾਣਾ ਪੀਣਾ ਚੰਗਾ ਨਾਲ ਕਸਰਤ ਚੰਗੀ ਸਿਹਤ ਦੀ ਨਿਸ਼ਾਨੀ ਆ।
ਪੈਸਾ, ਘਰ, ਗੱਡੀਆਂ ਨਾ ਆਏ ਔਖੇ ਵੇਲੇ ਕੰਮ, ਬੜੀ ਇਹ ਹੈਰਾਨੀ ਆ।
ਚੰਗੀ ਗੱਲਾਂ ਨਾਲ ਵਾਕਫ ਕਰਾਇਆ ਵੀਹ ਸੌ ਵੀਹ ਨੇ।
ਬੜਾ ਕੁੱਝ ਦੁਨੀਆ ‘ਚ ਸਿਖਾਇਆ ਵੀਹ ਸੌ ਵੀਹ ਨੇ।
ਸਰਕਾਰਾਂ ਦੇ ਸੀ ਫੋਕੇ ਦਾਵੇ, ਝੂਠ ਚੜ੍ਹਿਆ ਆਸਮਾਨ ਸੀ।
ਕਰ ਪੁੱਠੇ ਜਿਹੇ ਪਾਸ ਬਿੱਲ, ਸੜਕਾਂ ਤੇ ਬਿਠਾ ਦਿੱਤਾ ਕਿਸਾਨ ਜੀ।
ਆਖ਼ਰ ਨੂੰ ਲੋਕੀਂ ਗਏ ਜਾਗ, ਹੋਇਆ ਸਭਨਾਂ ‘ਚ ਏਕਾ ਆ।
ਸੱਤਰ ਸਾਲਾਂ ਤੋਂ ਸਰਕਾਰ ਕਰੀ ਜਾਂਦੀ ਜਨਤਾ ਨਾਲ ਧੋਖਾ ਆ।
ਮਨਿੰਦਰ ਸਿੰਘ ਨੂੰ ਘੜਾਮੇ ਪਿੰਡ ਜਗਾਇਆ ਵੀਹ ਸੌ ਵੀਹ ਨੇ।
ਬੜਾ ਕੁੱਝ ਦੁਨੀਆ ‘ਚ ਸਿਖਾਇਆ ਵੀਹ ਸੌ ਵੀਹ ਨੇ।
             ਮਨਿੰਦਰ ਸਿੰਘ ਘੜਾਮਾਂ
            9779390233
Previous articleਲੋਕਾਂ ਦਾ ਏਕਾ ਤੇ ਹੌਸਲਾ, ਕਿਸਾਨੀ ਸੰਘਰਸ਼ ਦੀ ਬੜੀ ਮਜ਼ਬੂਤੀ। ‌
Next articleਮੋਦੀ ਵੱਲੋਂ ਫਰਾਈਟ ਕੋਰੀਡੋਰ ਦੇ ਰੇਵਾੜੀ-ਮਾਦਰ ਖੰਡ ਦਾ ਉਦਘਾਟਨ