ਜਲੰਧਰ (ਸਮਾਜਵੀਕਲੀ) – ‘ਲੌਕ ਡਾਊਨ’ ਕਾਰਨ ਇੰਨੀ ਦਿਨੀਂ ਆਮ ਲੋਕਾਂ ਵਾਂਗ ਬਾਲੀਵੁੱਡ ਸਿਤਾਰੇ ਵੀ ਆਪਣੇ-ਆਪਣੇ ਘਰਾਂ ਵਿਚ ਕੈਦ ਹੋ ਗਏ ਹਨ। ਅਜਿਹੇ ਵਿਚ ਸਿਤਾਰੇ ਕਈ ਤਰ੍ਹਾਂ ਦੀਆਂ Creativity ਕਰ ਰਹੇ ਹਨ। ਇਸੇ ਦੌਰਾਨ ਅਭਿਨੇਤਾ ਬੌਬੀ ਦਿਓਲ ਨੇ ਇਕ ਵੀਡੀਓ ਬਣਾਇਆ ਹੈ, ਜਿਸ ਦੀ ਤਾਰੀਫ ਸਲਮਾਨ ਖਾਨ ਨੇ ਵੀ ਕੀਤੀ ਹੈ। ਬੌਬੀ ਦਿਓਲ ਦੀ ਇਸ ਵੀਡੀਓ ਦਾ ਸਿਰਲੇਖ ਹੈ ‘ਚੰਦ ਰੋਜ ਕਿ ਬਾਤ ਹੈ ਯਾਰੋਂ’। ਵੀਡੀਓ ਵਿਚ ਕੋਰੋਨਾ ਅਤੇ ਲੌਕ ਡਾਊਨ ਦੇ ਚਲਦੇ ਹੋ ਰਹੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਬੌਬੀ ਨੇ ਪੁਲਸ ਕਾਰਚਾਰੀਆਂ, ਡਾਕਟਰਾਂ ਅਤੇ ਨਰਸਾਂ ਸਮੇਤ ਕਈ ਕੋਰੋਨਾ ਫਾਇਟਰਸ ਨੂੰ ਸਲਾਮ ਕੀਤਾ ਹੈ। ਵੀਡੀਓ ਵਿਚ ਕਈ ਤਰ੍ਹਾਂ ਦੇ ਲੋਕੇਸ਼ਨ ਨੂੰ ਦਿਖਾਇਆ ਗਿਆ ਹੈ। ਇਸ ਵਿਚ ਮੁੰਬਈ ਦਾ ਮਰੀਨ ਡਰਾਇਵਰ ਵੀ ਨਜ਼ਰ ਆ ਰਿਹਾ ਹੈ। ਜਿੱਥੇ ਲੋਕ ਆਮ ਦਿਨਾਂ ਵਿਚ ਸ਼ਾਮ ਗੁਜ਼ਾਰਿਆ ਕਰਦੇ ਸਨ। ਉੱਥੇ ਹੀ ਦਿੱਲੀ ਦੇ ਕੁਝ ਹਿੱਸਿਆਂ ਨੂੰ ਵੀ ਦਿਖਾਇਆ ਗਿਆ ਹੈ ਜਿਥੇ ਅਕਸਰ ਭੀੜ ਰਿਹਾ ਕਰਦੀ ਸੀ।
ਦੱਸ ਦੇਈਏ ਕਿ ਹਾਲ ਵਿਚ ਸਲਮਾਨ ਖਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜਰੀਏ ਵੀ ਗਰੀਬਾਂ ਨੂੰ ਟਰੱਕ ਵਿਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਨਵੇਲਾ ਫਾਰਮ ਹਾਊਸ ਵਿਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸਨ। ਹੁਣ ਸਲਮਾਨ ਖਾਨ ਨੇ ਆਪਣੀ ਇਕ ਚੈਰਿਟੀ ਸੰਸਥਾ ‘ਬੀਇੰਗ ਹਿਊਮਨ’ ਦੀ ਤਰਜ਼ ‘ਤੇ ‘ਬੀਇੰਗ ਹੰਗਰੀ’ ਨਾਂ ਦੀ ਇਕ ਨਵੀਂ ਪਹਿਲ ਕੀਤੀ ਹੈ। ਇਸ ਪਹਿਲ ਦੇ ਤਹਿਤ ਸਲਮਾਨ ਖਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ 2 ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ। ਸਲਮਾਨ ਖਾਨ ਆਉਣ ਵਾਲੀ ਫਿਲਮ ‘ਰਾਧੇ’ ਦੀ ਸ਼ੂਟਿੰਗ ਦੌਰਾਨ ਯੂਨਿਟ ਦੇ ਲੋਕਾਂ ਲਈ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਟਰੱਕਾਂ ਨੂੰ ਰਾਸ਼ਨ ਟਰੱਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਹੁਣ ਮੁੰਬਈ ਦੀਆਂ ਗਲੀਆਂ ਵਿਚ ਘੁੰਮਦੇ ਲੋਕਾਂ ਦੀ ਮਦਦ ਕਰ ਰਹੇ ਹਨ। ਰਾਸ਼ਨ ਦੇ ਹਰ ਪੈਕੇਟ ਵਿਚ ਦਾਲ, ਚਾਵਲ, ਆਟਾ ਨਮਕ ਵਰਗੀਆਂ ਮੁੱਢਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਹਨ ਅਤੇ ਹੁਣ ਤਕ ਲੋਕਾਂ ਵਿਚ 2500 ਤੋਂ 3000 ਪੈਕੇਟ ਵੰਡੇ ਜਾ ਚੁੱਕੇ ਹਨ।
ਹਰਜਿੰਦਰ ਛਾਬੜਾ- ਪਤਰਕਾਰ 9592282333