ਜਲੰਧਰ, (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਪੰਜਾਬ ਯੂਨਿਟ ਦੇ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਬੌਧਾਚਾਰਿਯਾ ਸ਼ਾਂਤੀ ਸਵਰੂਪ ਬੌਧ ਦਾ ਦਿੱਲੀ ਵਿਖੇ ਅਚਾਨਕ ਦੇਹਾਂਤ ਹੋ ਗਿਆ. ਉਹ ਸਾਮਿਅਕ ਪ੍ਰਕਾਸ਼ਨ ਦੇ ਸੰਸਥਾਪਕ ਅਤੇ ਉੱਚ ਪੱਧਰੀ ਬੋਧੀ ਵਿਦਵਾਨ ਸਨ . ਪੰਜਾਬ ਵਿਚ ਬੁੱਧ ਧੱਮ ਦੀ ਲਹਿਰ ਦੀ ਸ਼ੁਰੂਆਤ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਣ ਹੈ. ਸ਼ਾਂਤੀ ਸਵਰੂਪ ਬੌਧ ਨੂੰ ਬੁੱਧ ਧੱਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾ ਸਿਰਫ ਪੰਜਾਬ ਵਿਚ, ਬਲਕਿ ਪੂਰੇ ਦੇਸ਼ ਅਤੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ. ਉਨ੍ਹਾਂ ਦੇ ਇਸ ਸੰਸਾਰ ‘ਚੋਂ ਜਾਣ ਨਾਲ ਅੰਬੇਡਕਰ ਮਿਸ਼ਨ ਅਤੇ ਸਮੁੱਚੇ ਬੌਧ ਜਗਤ ਨੂੰ ਧੱਕਾ ਲੱਗਿਆ ਹੈ ।
ਜਸਵਿੰਦਰ ਵਰਿਆਣਾ ਨੇ ਕਿਹਾ ਕਿ ਦਲ ਦੇ ਸਮੂਹ ਸੈਨਿਕਾਂ ਅਤੇ ਪੰਜਾਬ ਵਿਚ ਕੰਮ ਕਰ ਰਹੀਆਂ ਸਾਰੀਆਂ ਅੰਬੇਡਕਰਵਾਦੀ ਅਤੇ ਬੋਧੀ ਸੰਸਥਾਵਾਂ ਨੇ ਸਤਿਕਾਰਯੋਗ ਸ਼ਾਂਤੀ ਸਵਰੂਪ ਬੌਧ ਦੇ ਦੇਹਾਂਤ ਦਾ ਬਹੁਤ ਦੁੱਖ ਮਨਾਇਆ ਹੈ ਅਤੇ ਉਨ੍ਹਾਂ ਦਾ ਦੇਹਾਂਤ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਓਂਕਿ ਉਸਨੇ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਵਿੱਚ ਇਮਾਨਦਾਰੀ ਨਾਲ ਸੇਵਾ ਕੀਤੀ ਹੈ. ਇਸ ਮੌਕੇ ਵਰਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਬਲਦੇਵ ਰਾਜ ਭਾਰਦਵਾਜ ਅਤੇ ਸ਼ੁਭਮ ਹਾਜਰ ਸਨ.
ਜਸਵਿੰਦਰ ਵਰਿਆਣਾ
ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਪੰਜਾਬ ਯੂਨਿਟ
ਮੋਬਾਈਲ :75080 80709