ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਬ੍ਰਿਟੇਨ ਵਲੋਂ ਮਿਤੀ 14-04-19 ਦਿਨ ਐਤਵਾਰ ਨੂੰ ਵੂਲਵਰਹੈਪਟਨ ਵਿਖੇ ਬੋਧੀਸੱਤਵ ਡਾ: ਅੰਬੇਡਕਰ ਸਾਹਿਬ ਜੀ ਦਾ 128ਵਾਂ ਜਨਮਦਿਨ ਬਹੁਤ ਹੀ ਸ਼ਰਧਾ ਔਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਤੇ ਯੂ ਕੇ ਭਰ ਤੋ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਔਰ ਇਸ ਦਿਨ ਦੀ ਮਹੱਤਤਾ ਔਰ ਬਾਬਾ ਸਾਹਿਬ ਦੇ ਜੀਵਨ ਔਰ ਮਿਸ਼ਨ ਤੇ ਵਿਚਾਰਾ ਪੇਸ਼ ਕੀਤੀਆਂ । ਪ੍ਰੋਗਰਾਮ ਦੀ ਸ਼ੁਰੂਆਤ ਆਦਰਣੀਯ ਭੰਤਿਆ ਤੋ ਪੰਜਸ਼ੀਲ ਤਿਰਸ਼ਰਣ ਲੈਣ ਉਪਰੰਤ ਹੋਈ ।
ਗਾਇਕਾਂ ਔਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਿਸ਼ਨ ਤੇ ਚਾਨਣਾ । ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਾਜ ਪਾਲ ਜੀ ਨੇ ਕਮੇਟੀ ਦੇ ਮਿਸ਼ਨ ਪ੍ਰਤੀ ਕੀਤੇ ਹੋਏ ਕੰਮਾਂ ਤੇ ਆਪਣੇ ਵਿਚਾਰ ਰੱਖੇ । ਕਮੇਟੀ ਦੇ ਪ੍ਰਧਾਨ ਸ੍ਰੀ ਦੇਵ ਸੁੰਮਨ ਜੀ ਨੇ ਆਪਣੇ ਵਿਚਾਰਾਂ ਵਿੱਚ ਬਾਬਾ ਸਾਹਿਬ ਦੇ ਜੀਵਨ ਮਿਸ਼ਨ ਉੱਪਰ ਚਾਨਣਾ ਪਾਇਆ ਔਰ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ । ਸਟੇਜ ਦੀ ਜੁੰਮੇਵਾਰੀ ਖੁਸ਼ਵਿੰਦਰ ਕੁਮਾਰ ਜੀ ਨੇ ਨਿਭਾਈ । ਲੰਗਰ ਦੀ ਸੇਵਾ ਨਾਇਟ ਇਨ ਬਰਮਿੰਘਮ ਦੇ ਸਾਥੀਆਂ ਨੇ ਨਿਭਾਈ ।
ਰਿਪੋਰਟ …
ਖੁਸ਼ਵਿੰਦਰ ਕੁਮਾਰ