ਅਮਰੀਕੀ ਹਵਾਬਾਜ਼ੀ ਕੰਪਨੀ ਬੋਇੰਗ ਦਾ ਯਾਤਰੀ ਪੁਲਾੜ ਯਾਨ ਫਲੋਰੀਡਾ ਤੋਂ ਉਡਾਣ ਭਰਨ ਲਈ ਤਿਆਰ ਹੈ। ਇਸ ਪੁਲਾੜ ਯਾਨ ਦਾ 17 ਦਸੰਬਰ ਨੂੰ ਮਨੁੱਖ ਰਹਿਤ ਪ੍ਰੀਖਣ ਕੀਤਾ ਜਾਣਾ ਹੈ। ਪੁਲਾੜ ਵਿਚ ਮਨੁੱਖੀ ਮੁਹਿੰਮਾਂ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਬੋਇੰਗ ਅਤੇ ਸਪੇਸਐਕਸ ਨਾਲ 2011 ਤੋਂ ਕੰਮ ਕਰ ਰਹੀ ਹੈ।
ਬੋਇੰਗ ਦਾ ਪੁਲਾੜ ਯਾਨ ਸੀਐੱਸਟੀ-100 ਸਟਾਰਲਾਈਨਰ ਕਾਰੋਬਾਰੀ ਪੁਲਾੜ ਯਾਤਰਾ ਅਤੇ ਸਾਮਾਨ ਲਿਜਾਣ ਦੀ ਸਹੂਲਤ ਨਾਲ ਫਲੋਰੀਡਾ ਸਥਿਤ ਨਾਸਾ ਦੇ ਕੈਨੇਡੀ ਸਪੇਸ ਸੈਂਟਰ ‘ਤੇ ਤਿਆਰ ਹੈ। ਕੈਨੇਡੀ ਸੈਂਟਰ ਦੇ ਡਾਇਰੈਕਟਰ ਬੌਬ ਕਬਾਨਾ ਨੇ ਕਿਹਾ, ਸਾਨੂੰ ਸਵਦੇਸ਼ੀ ਯਾਨ ਜ਼ਰੀਏ ਪੁਲਾੜ ਯਾਤਰੀਆਂ ਦੀ ਅਮਰੀਕੀ ਧਰਤੀ ਤੋਂ ਉਡਾਣ ਦਾ ਵੱਡਾ ਕਦਮ ਅੱਗੇ ਵਧਾਉਣਾ ਹੈ। ਇਕ ਰਾਸ਼ਟਰ ਦੇ ਰੂਪ ਵਿਚ ਇਹ ਸਾਡੇ ਭਵਿੱਖ ਲਈ ਮਹੱਤਵਪੂਰਨ ਹੈ। ਨਾਸਾ ਦੇ ਕਮਰਸ਼ੀਅਲ ਕ੍ਰੂ ਪ੍ਰੋਗਰਾਮ ਮੈਨੇਜਰ ਕੈਥੇ ਲਿਊਡਰਸ ਨੇ ਕਿਹਾ ਕਿ ਅਸੀਂ ਇਸ ਮਿਸ਼ਨ ਨੂੰ ਸਾਵਧਾਨੀ ਨਾਲ ਅੱਗੇ ਵਧਾਉਣਾ ਚਾਹੁੰਦੇ ਹਾਂ। ਸਪੇਸ ਸਟੇਸ਼ਨ ਦੇ ਉੱਪਰ ਤੋਂ ਉਡਾਣ ਭਰਨ ਤੋਂ ਬਾਅਦ ਅਸੀਂ ਇਸ ਨੂੰ ਸੁਰੱਖਿਅਤ ਵਾਪਸ ਲਿਆਉਣਾ ਚਾਹੁੰਦੇ ਹਾਂ।