ਲੰਡਨ, (ਰਾਜਵੀਰ ਸਮਰਾ)— ਬ੍ਰੈਗਜ਼ਿਟ ਨੂੰ ਲੈ ਕੇ ਸ਼ੁੱਕਰਵਾਰ ਨੂੰ ਤੀਸਰੀ ਵਾਰ ਸੰਸਦ ‘ਚ ਮੂੰਹ ਦੀ ਖਾਣ ਦੇ ਬਾਅਦ ਥੈਰੇਸਾ ਮੇਅ ਸਰਕਾਰ ਇਕ ਵਾਰ ਫਿਰ ਆਪਣਾ ਪ੍ਰਸਤਾਵ ਲੈ ਕੇ ਸੰਸਦਾਂ ਦੇ ਸਾਹਮਣੇ ਜਾ ਸਕਦੀ ਹੈ। ਥੈਰੇਸਾ ਦੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਬ੍ਰੈਂਡਨ ਲੇਵਿਸ ਨੇ ਕਿਹਾ ਕਿ ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਅਲੱਗ) ਨੂੰ ਲੈ ਕੇ ਸਾਰੇ ਬਦਲ ਖੁੱਲ੍ਹੇ ਹਨ। ਇਸ ਦੌਰਾਨ ਮੀਡੀਆ ‘ਚ ਚਰਚਾ ਹੈ ਕਿ ਥੈਰੇਸਾ ਮੇਅ ਜਲਦੀ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੀ ਹੈ ਅਤੇ ਅੰਤਰਿਮ ਪ੍ਰਧਾਨ ਮੰਤਰੀ ਨੂੰ ਲੈ ਕੇ ਨਿਰਧਾਰਤ ਪ੍ਰਕਿਰਿਆ ਥੋੜ੍ਹੀ ਹੋਰ ਟਲ ਸਕਦੀ ਹੈ। ਫਿਲਹਾਲ ਇਹ ਤਰੀਕ 22 ਮਈ ਨਿਸ਼ਚਿਤ ਕੀਤੀ ਗਈ ਹੈ। ਬ੍ਰਿਟੇਨ ‘ਚ ਬ੍ਰੈਗਜ਼ਿਟ ਨੂੰ ਲੈ ਕੇ ਸਰਗਰਮੀਆਂ ਚਰਮ ‘ਤੇ ਹਨ। ਯੂਰਪੀ ਯੂਨੀਅਨ ਤੋਂ ਵੱਖ ਹੋਣ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਬ੍ਰੈਗਜ਼ਿਟ ਦੇ ਸਮਰਥਕਾਂ ਅਤੇ ਵਿਦਿਆਰਥੀਆਂ ਵਿਚਕਾਰ ਅਜੀਬ ਝਗੜਾ ਚੱਲ ਰਿਹਾ ਹੈ। ਦੋਵੇਂ ਹੀ ਪੱਖ ਸੜਕ ‘ਤੇ ਉੱਤਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
ਯੂਰਪੀ ਯੂਨੀਅਨ ਨੇ ਬ੍ਰਿਟੇਨ ਤੋਂ ਬ੍ਰੈਗਜ਼ਿਟ ਪ੍ਰਸਤਾਵ ਮਿਲਣ ਦੀ ਤਰੀਕ 12 ਅਪ੍ਰੈਲ ਤੈਅ ਕਰ ਕੇ ਰੱਖੀ ਹੈ। ਇਸ ਦੇ ਬਾਅਦ ਉਹ ਪ੍ਰਕਿਰਿਆ ਨੂੰ ਅੱਗੇ ਵਧਾਵੇਗਾ। ਇਸ ਲਿਹਾਜ ਨਾਲ ਬ੍ਰਿਟੇਨ ਸਰਕਾਰ ਨੂੰ ਕੁਝ ਦਿਨਾਂ ‘ਚ ਸੰਸਦ ‘ਚ ਚੌਥੀ ਵਾਰ ਪ੍ਰਸਤਾਵ ਪੇਸ਼ ਕਰਨ ਦੀ ਤਰੀਕ ਦਾ ਐਲਾਨ ਕਰਨਾ ਪੈ ਸਕਦਾ ਹੈ। ਇਸ ਵਿਚਕਾਰ ਈ. ਯੂ. ਪ੍ਰਸ਼ਾਸਨ ਨੇ ਕਿਹਾ ਕਿ ਬ੍ਰਿਟਿਸ਼ ਸੰਸਦਾਂ ਵਲੋਂ ਬ੍ਰੈਗਜ਼ਿਟ ਪ੍ਰਸਤਾਵ ਪਾਸ ਨਾ ਹੋਣ ਦੀ ਸਥਿਤੀ ‘ਚ ਬ੍ਰਿਟੇਨ ਬਿਨਾ ਕਿਸੇ ਵੀ ਸਮਝੌਤੇ ਦੇ ਵੀ ਯੂਰਪੀ ਯੂਨੀਅਨ ਤੋਂ ਬਾਹਰ ਜਾ ਸਕਦਾ ਹੈ ਪਰ ਬ੍ਰੈਗਜ਼ਿਟ ਦਾ ਇਹ ਤਰੀਕਾ ਬ੍ਰਿਟੇਨ ਦੇ ਹੱਕ ‘ਚ ਨਹੀਂ ਮੰਨਦੇ।
ਇਸ ਵਿਚਕਾਰ ਵਿਰੋਧੀ ਦਲ ਲੇਬਰ ਪਾਰਟੀ ਦੇ ਨੇਤਾ ਜਰਮੀ ਕਾਰਬਨ ਨੇ ਕਿਹਾ ਕਿ ਥੈਰੇਸਾ ਮੇਅ ਨੂੰ ਆਪਣਾ ਬ੍ਰੈਗਜ਼ਿਟ ਪ੍ਰਸਤਾਵ ਬਦਲਣਾ ਚਾਹੀਦਾ ਹੈ ਜਾਂ ਫਿਰ ਉਹ ਅਹੁਦਾ ਛੱਡ ਦੇਵੇ। ਸਰਕਾਰ ਦਾ ਸਹਿਯੋਗੀ ਦਲ ਡੀ. ਯੂ. ਪੀ. ਵੀ ਥੈਰੇਸਾ ਮੇਅ ਦੇ ਬ੍ਰੈਗਜ਼ਿਟ ਪ੍ਰਸਤਾਵ ਨਾਲ ਸਹਿਮਤ ਨਹੀਂ ਹੈ। ਅਜਿਹੇ ‘ਚ ਥੈਰੇਸਾ ਦੇ ਮੂਲ ਪ੍ਰਸਤਾਵ ‘ਤੇ ਬ੍ਰਿਟੇਨ ਦਾ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲੀ ਯੂਰਪੀ ਕੌਂਸਲ ਦੀ ਬੈਠਕ ‘ਚ ਹੀ ਕੋਈ ਰਾਹ ਨਿਕਲਣ ਦੀ ਉਮੀਦ ਪ੍ਰਗਟਾਈ ਹੈ।
ਭਾਰਤੀ ਮੂਲ ਦੀ ਪ੍ਰੀਤੀ ਤੇ ਸਵੇਲਾ ਨੇ ਵੀ ਕੀਤਾ ਵਿਰੋਧ—
ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰੀਤੀ ਪਟੇਲ ਅਤੇ ਸਵੇਲਾ ਬ੍ਰੇਵਮਰਨ ਨੇ ਵੀ ਸ਼ੁੱਕਰਵਾਰ ਨੂੰ ਥੈਰੇਸਾ ਸਰਕਾਰ ਦੇ ਬ੍ਰੈਗਜ਼ਿਟ ਪ੍ਰਸਤਾਵ ਦੇ ਖਿਲਾਫ ਵੋਟਾਂ ਪਾਈਆਂ। ਇਹ ਦੋਵੇਂ ਸੰਸਦ ਮੈਂਬਰ ਥੈਰੇਸਾ ਦੀ ਕੰਜ਼ਰਵੇਟਿਵ ਪਾਰਟੀ ਦੇ ਹੀ ਸੰਸਦ ਮੈਂਬਰ ਹਨ। ਇਹ ਸਖਤ ਸ਼ਰਤਾਂ ਨਾਲ ਬ੍ਰੈਗਜ਼ਿਟ ਚਾਹੁੰਦੇ ਹਨ। ਗੁਜਰਾਤੀ ਮੂਲ ਦੀ ਪ੍ਰੀਤੀ ਦਾ ਮੰਨਦਾ ਹੈ ਕਿ ਸਰਕਾਰ ਦਾ ਮੌਜੂਦਾ ਪ੍ਰਸਤਾਵ ਬ੍ਰਿਟੇਨ ਦੇ ਹਿੱਤਾਂ ਦੇ ਅਨੁਸਾਰ ਨਹੀਂ ਹੈ। ਜੇਕਰ ਮੌਜੂਦਾ ਪ੍ਰਸਤਾਵ ਲਾਗੂ ਹੋਇਆ ਤਾਂ ਉਹ ਬ੍ਰਿਟੇਨ ਦੇ ਭਵਿੱਖ ਲਈ ਨੁਕਸਾਨਦੇਹ ਸਾਬਤ ਹੋਵੇਗਾ ਜਦਕਿ ਗੋਆ ਦੀ ਮੂਲ ਨਿਵਾਸੀ ਸਵੇਲਾ ਬ੍ਰੈਵਮਰਨ ਇਸ ਨੂੰ ਬ੍ਰਿਟੇਨ ਦੇ ਭਵਿੱਖ ਲਈ ਚੰਗਾ ਨਹੀਂ ਮੰਨਦੀ