ਬੈਸਟ ਬਿਫੋਰ ਡੇਟ ਨੂੰ ਦਰਸਾਉਣਾ ਪਹਿਲੀ ਅਕਤੂਬਰ ਤੋ ਲਾਜਮੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਫੂਡ ਸੇਫਟੀ ਅਤੇ ਸਟੈਰਡ ਐਕਟ ਆਫ ਇੰਡੀਆ ਦੀ ਗਾਇਡ ਲਾਇਨ ਅਤੇ ਫੂਡ ਸੇਫਟੀ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਉਣ ਵਾਲੇ ਤਿਉਹਰਾਂ ਦੇ ਸੀਜਨ ਨੂੰ ਧਿਆਨ ਵਿੱਚ ਰੱਖਦਿਆ ਲੋਕਾਂ ਨੂੰ ਸਾਫ ਸੁਥਰਾਂ ਤੇ ਮਿਆਰੀ ਖਾਦਪਾਦਰਥ ਉਪਲਭਧ ਕਰਵਾਉਣ ਲਈ ਫੂਡ ਬਿਜਨਿਸ ਅਪਰੇਟਰ ਜੋ ਮਠਿਆਈਆਂ ਨਾਲ ਸਬੰਧਿਤ ਹਨ ਉਹਨਾਂ ਨੂੰ ਖੁਲੀਆਂ ਮਠਿਆਈਆਂ ਦੀ ਬੈਸਟ ਬਿਫੋਰ ਡੇਟ ਨੂੰ ਦਰਸਾਉਣਾ ਪਹਿਲੀ ਅਕਤੂਬਰ ਤੋ ਲਾਜਮੀ ਹੋ ਚੁੱਕਾ ਹੈ  ਇਹ  ਜਾਣਕਾਰੀ ਜਿਲਾਂ ਸਿਹਤ ਅਫਸਰ ਕਮ ਸਹਾਇਕ ਫੂਡ ਕਮਿਸ਼ਨਰ ਡਾ ਸੁਰਿੰਦਰ ਸਿੰਘ ਵੱਲੋ  ਮਹਿਲਪੁਰ ਦੇ ਹਲਵਾਈਆ ਅਤੇ ਸਵੀਟ ਸ਼ਾਪ ਮਾਲਿਕਾਂ ਨੂੰ ਦਿੱਤੀ ਗਈ ।

 

ਤਿਉਹਾਰਾ ਦੇ ਮੱਦੇ ਨਜਰ ਸਰਕਾਰ ਵੱਲੋ ਲੋਕਾੰ ਦੀ ਸਿਹਤ ਨਾਲ ਖਿਲਵਾੜ ਰੋਕਣ ਤੋ ਇਹ ਫੈਸਲਾ ਲਿਆ ਗਿਆ ਹੈ । ਇਹਨਾਂ ਹੁਕਮਾਂ ਅਨੁਸਾਰ ਖੁਲੀਆਂ ਮਠਿਆਈਆਂ ਜੋ ਦੁਕਾਨ ਵਿੱਚ ਟਰੇਅ ਜਾ ਕੰਨਟੈਨਰ ਵਿੱਚ ਰੱਖੀਆਂ ਜਾਦੀਆਂ ਹਨ ਬਾਰੇ ਇਸ ਮਿਤੀ ਤੱਕ ਖਾਂਣਯੋਗ ਨੂੰ ਦਰਸਾਉਣਾ ਜਰੂਰੀ ਹੋਵੇਗਾ । ਇਸ ਮਿਤੀ ਦਾ ਦਰਸਾਉਣ ਦਾ ਮੁੱਖ ਮਕਸਦ ਲੋਕਾਂ ਸਿਹਤ ਸੁਰੱਖਿਆ ਹੈ ਤਾਂ ਜੋ ਉਹਨਾਂ ਨੂੰ ਖਰੀਦਣ ਸਮੇ ਇਹ ਪਤਾ ਲੱਗ ਸਕੇ ਕਿ ਖਰੀਦੀ ਵਸਤੂ ਕਿਸ ਮਿਤੀ ਤੱਕ ਖਾਣਯੋਗ ਹੈ । ਮੀਡੀਆ ਰਾਹੀ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨੇ ਜਿਲੇ ਦੇ ਸਾਰੇ ਮਠਿਆਈ ਬਣਾਉਣ ਅਤੇ ਵੇਚਣ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਦੇ ਮੱਦੇ ਨਜਰ ਫੂਡ ਸੇਫਟੀ ਐਕਟ ਦੀਆਂ ਨਵੀਆਂ ਹਦਾਇਤਾ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਜੇਕਰ ਕੋਈ ਇਹਨਾਂ ਹਦਾਇਤਾ ਦੀ ਉਲੰਘਣਾ ਕਰੇਗਾ ਤਾ ਉਸ ਤੇ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਫੂਡ ਸੇਫਟੀ ਟੀਮ ਦੇ ਮੈਬਰ ਹਾਜਰ ਸਨ ।

Previous articleਹੁਸ਼ਿਆਰਪੁਰ ਜਿਲੇ ਵਿੱਚ 21 ਨਵੇ ਪਾਜੇਟਿਵ ਮਰੀਜ ਗਿਣਤੀ ਹੋਈ 6458, 1 ਮੌਤ
Next articleBihar’s results reflect that secular parties failed to play ‘inclusive’ politics as identity remain the most important factor