ਬੈਪਟਿਸਟ ਸੰਸਥਾ ਨੇ ਆਰ.ਸੀ.ਐਫ ਹਸਪਤਾਲ ਦੇ ਸਫਾਈ ਸੇਵਕਾਂ ਨੂੰ ਕੇਸੀਆਂ ਅਤੇ ਮਾਸਕ ਵੰਡੇ

ਕੈਪਸ਼ਨ-ਬੈਪਟਿਸਟ ਸੰਸਥਾ ਦੇ ਮੁੱਖੀ ਜੋਗਾ ਸਿੰਘ  ਆਰ.ਸੀ.ਐਫ ਹਸਪਤਾਲ ਦੇ ਸਫਾਈ ਸੇਵਕਾਂ ਨੂੰ ਕੇਸੀਆਂ ਅਤੇ ਮਾਸਕ ਵੰਡਦੇ ਹੋਏ
ਹੁਸੈਨਪੁਰ , 24 ਮਈ (ਸਮਾਜਵੀਕਲੀ – ਕੌੜਾ)- ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਕੰੰਮ ਖਾਸਕਰ ਕਰੋਨਾ ਕਹਿਰ ਨਾਲ ਨਜਿੱਠਣ ਦੇ ਲਗਾਤਾਰ ਜਾਰੀ ਹਨ। ਇਸੇ ਕੜੀ ਤਹਿਤ ਅੱਜ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਅੱਜ ਅਸਿਸਟੈਂਟ ਨਰਸਿੰਗ ਅਫਸਰ ਸੁਰਜੀਤ ਐਗਨਸ ਦੀ ਅਗਵਾਈ ਹੇਠ ਰੇਲ ਕੋਚ ਫੈਕਟਰੀ ਦੇ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਸਫਾਈ ਦਾ ਬੇਹਤਰੀਨ ਤਰੀਕੇ ਨਾਲ ਕੰੰਮ ਕਰ ਰਹੇ ਕਰਮਚਾਰੀਆਂ ਨੂੰ ਕੇਸੀਆਂ ਅਤੇ ਮਾਸਕ ਵੰਡੇ ਗਏ। ਇਸ ਮੌਕੇ ‘ਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਡਾ. ਐਮਹੱਕ ੳੇਚੇਚੇ ਤੌਰ‘ਤੇ ਮਜੂਦ ਰਹੇ। ਸਫਾਈ ਕਰਮਚਾਰੀਆਂ ਨੂੰ ਜਾਗਰੂਕ ਕਰਦੇ ਹਏ ਐਨ.ਜੀ.ਓ. ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਮਾਸਕ ਅਤੇ ਕੇਸੀਆਂ ਸੂਤੀ ਕੱਪੜੇ ਦੇ ਤਿਆਰ ਕਰਵਾਏ ਗਏ ਹਨ ਇਨਾਂ ਨੂੰ ਰੋਜਾਨਾ ਧੋ ਕੇ ਵਰਤਿਆ ਜਾ ਸਕਦਾ ਹੈ। ਉਨਾਂ ਕਿ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਬਲਕਿ ਸਾਵਧਾਨ ਰਹਿਣ ਦੀ ਲੋੜ ਹੈ । ਉਨਾਂ ਕਿਹਾ ਕੇ ਆਉਣ ਵਾਲੇ ਸਮੇਂ ਅੰਦਰ ਜਿਹੜੀਆਂ ਔਰਤਾਂ ਸਫਾਈ ਦਾ ਕੰਮ ਕਰ ਰਹੀਆਂ ਹਨ ਉਨਾਂ ਨੂੰ ਸਵੈ-ਸਹਾਈ ਗਰੁੱਪ ਦੀ ਮੁਹਿੰਮ ਨਾਲ ਜੋੜਿਆ ਜਾਵੇਗਾ। ਅਸਿਸਟੈਂਟ ਨਰਸਿੰਗ ਅਫਸਰ ਸੁਰਜੀਤ ਐਗਨਸ ਅਤੇ ਡਾ. ਐਮਹੱਕ ਨੇ ਸੰਸਥਾ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਫਾਈ ਕਰਮਚਾਰੀਆਂ ਨੂੰ ਮਾਸਕ ਅਤੇ ਕੇਸੀਆਂ ਮਹੁੱਈਆ ਕਰਨ ਲਈ ਧੰਨਵਾਦ ਕੀਤਾ ਅਤੇ ਸੰਸਥਾ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਪਾਉਣ ਦਾ ਭਰੋਸਾ ਦਿਵਾਇਆ। ਇਸ ਕਾਰਜ ਵਿੱਚ ਵਿਲੀਅਮ ਮਸੀਹ, ਪਰਮਜੀਤ ਸਿੰਘ, ਬਲਦੇਵ ਰਾਜ ਅਟਵਾਲ, ਮਾਸਟਰ ਅਰੁਨਵੀਰ ਆਦਿ ਨੇ ਭਰਪੂਰ ਯੋਗਦਾਨ ਦਿੱਤਾ।
Previous article भुलाणा पुलिस द्धारा अवैध शराब समेत एक व्यक्ति गिफ्तार
Next articleਰਵਿਦਾਸੀਆ ਕੌਮ ਲਈ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ