ਬੈਡਮਿੰਟਨ: ਸਿੰਧੂ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲਜ਼ ’ਚ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਲੋਕਲ ਖਿਡਾਰਨ ਗ੍ਰੇਗੋਰੀਆ ਮਰੀਸਕਾ ਟੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਦੂਜਾ ਦਰਜਾ ਪ੍ਰਾਪਤ ਸਿੰਧੂ ਨੇ 37 ਮਿੰਟ ਵਿਚ 23-21, 21-7 ਨਾਲ ਜਿੱਤ ਹਾਸਲ ਕੀਤੀ। ਪਹਿਲੀ ਗੇਮ ਵਿਚ ਸਿੰਧੂ ਨੂੰ ਪ੍ਰੇਸ਼ਾਨੀ ਆਈ ਅਤੇ ਗ੍ਰੇਗਾਰੀਆ ਨੇ ਪੂਰੀ ਟੱਕਰ ਦਿੱਤੀ ਪਰ ਦੂਜੇ ਸੈੱਟ ਵਿਚ ਸਿੰਧੂ ਨੇ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਆਸਾਨੀ ਨਾਲ ਮੈਚ ਆਪਣੇ ਨਾਂਅ ਕਰ ਲਿਆ।
ਇਸ ਦੌਰਾਨ ਹੀ ਭਾਰਤ ਦੇ ਕਿਦੰਬੀ ਸ੍ਰੀਕਾਂਤ ਨੇ ਕੇਂਟਾ ਨਿਸ਼ੀਮੋਤੋ ਨੂੰ 21-14, 21-9 ਨਾਲ ਮਾਤ ਦੇ ਦਿੱਤੀ। ਸ੍ਰੀਕਾਂਤ ਨੇ ਸ਼ੁਰੂਆਤ ਵਿਚ ਪਛੜਨ ਤੋਂ ਬਾਅਦ ਵਾਪਸੀ ਕਰ ਲਈ। ਪਿਛਲੇ ਸਾਲ ਦੀ ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਦਾ ਸਾਹਮਣਾ ਹੁਣ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋ ਸਕਦਾ ਹੈ।

Previous articleਟੌਲ ਪਲਾਜ਼ਾ ਵਿਰੁੱਧ ਕਿਸਾਨਾਂ ਨੇ ਚੁੱਕਿਆ ਝੰਡਾ
Next articleਨਡਾਲ ਆਸਟਰੇਲੀਅਨ ਓਪਨ ਦੇ ਫਾਈਨਲ ’ਚ