(ਸਮਾਜ ਵੀਕਲੀ)
ਖੇਤੀ ਕਾਨੂੰਨ ਐਸਾ ਜ਼ੁਲਮ ਕੀਤਾ,
ਅੰਨ ਦਾਤਾ ਸੜਕ ‘ਤੇ ਆ ਗਿਆ ਜੀ,
ਨੌਜਵਾਨ ਉੱਠ ਕੇ ਹੋਈ ਜਾਣ ਸ਼ਾਮਿਲ
ਸਰਕਾਰਾਂ ਨੂੰ ਵਕਤ ਹੈ ਪਾ ਗਿਆ ਜੀ,
ਥਾਂ ਥਾਂ ਉੱਤੇ ਧਰਨੇ ਲੱਗਣ ਲੱਗੇ,
ਰਾਹ ਸੰਘਰਸ਼ ਵਾਲਾ ਭਾਅ ਗਿਆ ਜੀ,
“ਬਲਕਾਰ ਸਿੰਘ” ਉੱਠ ਕੇ ਨਾਲ ਖੜ੍ਹਿਆ,
ਗੱਲ ਸੱਚ ਦੀ ਵੀਰੋ ਸੁਣਾ ਗਿਆ ਜੀ,
ਕਿਸਾਨ ਨਹੀਓ ਦੁਖੀ ਜਹਾਨ ਸਾਰਾ,
ਹਰ ਵਰਗ ਨੂੰ ਦੁਖੀ ਏ ਕਿਹਾ ਗਿਆ ਜੀ ,
ਵਾਪਾਰੀ ਵਰਗ ਵੀ ਨਾਲ ਆ ਬੈਠਾ,
ਮੰਡੀਆਂ ਨੂੰ ਵੀ ਵੀਰੋ ਖਾ ਗਿਆ ਜੀ,
ਮਾੜੇ ਲੀਡਰਾਂ ਸਾਨੂੰ ਤੰਗ ਕਰਿਆ,
ਦੇਸ਼ ਲੋਟੂਆਂ ਹੱਥ ਫੜਾ ਗਿਆ ਜੀ,
“ਬਲਕਾਰ “, ਮੰਤਰੀ ਨੇ ਕਾਨੂੰਨ ਘੜਿਆ,
ਜ਼ੁਲਮ ਕਿਰਤੀਆਂ ‘ਤੇ ਕਮਾ ਗਿਆ ਜੀ!
ਬਲਕਾਰ ਸਿੰਘ ਭਾਈ ਰੂਪਾ