ਬੈਂਕ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ ਵਿਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਅੱਜ ਇਥੇ ਬੈਂਕ ਕਰਮਚਾਰੀਆਂ ਵੱਲੋਂ ਦੋ ਰੋਜ਼ਾ ਹੜਤਾਲ ਕੀਤੀ ਗਈ, ਜਿਸ ਤਹਿਤ ਬੈਂਕਾਂ ’ਚ ਕੰਮਕਾਜ ਠੱਪ ਰਿਹਾ। ਅੱਜ ਇਥੇ ਟਾਊਨ ਹਾਲ ਨੇੜੇ ਬੈਂਕ ਕਰਮਚਾਰੀਆਂ ਵਲੋਂ ਰੋਸ ਰੈਲੀ ਵੀ ਕੀਤੀ ਗਈ, ਜਿਸ ਨੂੰ ਵੱਖ ਵੱਖ ਬੈਂਕ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਕਾਮਰੇਡ ਅਸ਼ਵਨੀ ਮਹੇਸ਼ਵਰੀ, ਜੇਪੀਐਸ ਚੌਹਾਨ, ਐਸ ਕੇ ਝੀਂਗਣ, ਚੰਦਰ ਮੋਹਨ ਸ਼ਰਮਾ, ਰਵੀ ਰਾਜਧਾਨ ਨੇ ਦੱਸਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ’ਚ 20 ਫੀਸਦ ਵਾਧਾ ਕੀਤਾ ਜਾਵੇ। ਪਿਛਲੇ 27 ਮਹੀਨਿਆਂ ਤੋਂ ਇਹ ਵਾਧੇ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ।
INDIA ਬੈਂਕ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਹੜਤਾਲ