ਵਿੱਤ ਮੰਤਰਾਲੇ ਨੇ ਅੱਜ ਸਰਕਾਰੀ ਬੈਂਕਾਂ ਨੂੰ ਨਕਦੀ ਦੀ ਮੰਗ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕਰਨ ਲਈ ਕਿਹਾ ਹੈ। ਵਿੱਤ ਮੰਤਰਾਲੇ ਨੇ ਹਦਾਇਤ ਕੀਤੀ ਕਿ ਤਨਖ਼ਾਹਾਂ ਦੇ ਦਿਨ ਨੇੜੇ ਹੋਣ ਤੇ 21 ਰੋਜ਼ਾ ਦੇਸ਼ ਪੱਧਰੀ ਲੌਕਡਾਊਨ ਦੇ ਮੱਦੇਨਜ਼ਰ ਲੋਕਾਂ ਨੂੰ ਨਕਦੀ ਦੀ ਜ਼ਰੂਰਤ ਪਵੇਗੀ। ਇਸ ਲਈ ਬੈਂਕਾਂ ਨਕਦੀ ਦੀ ਘਾਟ ਨਾ ਆਉਣ ਦੇਣ। ਮੰਤਰਾਲੇ ਨੇ ਹਦਾਇਤ ਕੀਤੀ ਗਈ ਲੋਕਾਂ ਵੱਲੋਂ ਵੱਖ ਵੱਖ ਯੋਜਨਾਵਾਂ ਤਹਿਤ ਮਿਲਦੀਆਂ ਪੈਨਸ਼ਨਾਂ ਆਪਣੇ ਖਾਤਿਆਂ ’ਚੋਂ ਕਢਵਾਉਣ ਲਈ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖੀਆਂ ਜਾਣ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਹਿਲੀ ਅਪਰੈਲ ਤੋਂ ਬਾਅਦ ਬੈਂਕਾਂ ’ਚ ਨਕਦੀ ਕਢਵਾਉਣ ਵਾਲਿਆਂ ਦੀ ਵੱਡੀ ਭੀੜ ਹੋਵੇਗੀ।