(ਸਮਾਜ ਵੀਕਲੀ)
ਮੈਂ ਮੰਦੀ ਹਾਂ ਕਿ ਚੰਗੀ ਹਾਂ,
ਬਸ ਤੇਰੇ ਰੰਗਾਂ ‘ਚ ਰੰਗੀ ਹਾਂ।
ਕੁਲਹੀਨ ਹਾਂ ‘ਤੇ ਮਤਹੀਨ ਵੀ,
ਮੈਂ ਕੁਚੱਜੀ ਹਾਂ ਬੇਢੰਗੀ ਹਾਂ।
ਤਸਵੀਰ ਹਾਂ ਬੀਤੇ ਸਮੇਂ ਦੀ,
ਮੈਂ ਫਿੱਕੀ ਹਾਂ ਬੇਰੰਗੀ ਹਾਂ।
ਇੱਜਤੋਂ ਬੇਇੱਜ਼ਤ ਹੋ ਗਈ,
ਮੈਂ ਲੁੱਟ ਚੁੱਕੀ ‘ਤੇ ਨੰਗੀ ਹਾਂ।
ਜਿਉਂ ਜੰਮੀ ਬੋਦੀਓਂ ਲੰਮੀ,
ਮੈਂ ਗਰੀਬ ਦੇ ਘਰ ਦੀ ਤੰਗੀ ਹਾਂ।
ਚੰਨ ਦੀ ਚਾਂਦਨੀ ਲੈ ਡੁੱਬੀ,
ਮੈਂ ਉਜਾਲਿਆਂ ਹੱਥੋਂ ਡੰਗੀ ਹਾਂ।
ਅੱਜ ਦੀ ਗੱਲ ਨਹੀਂਓਂ ‘ਤਜਿੰਦਰ’
ਅਜਲੋਂ ਤੇਰੇ ਨਾਲ ਮੰਗੀ ਹਾਂ।
ਡਾ. ਤੇਜਿੰਦਰ