(ਸਮਾਜ ਵੀਕਲੀ)
ਅੱਜ ਹਰ ਕੋਈ ਇਹ ਹੀ ਕਹਿ ਰਿਹਾ, ਕਿ ਸਾਨੂੰ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਬਰਾਬਰ ਦਾ ਹਥਿਆਰ (ਰੁਜ਼ਗਾਰ) ਕਰਨ ਲਈ ਕੰਮ ਚਾਹੀਦਾ ਹੈ। ਜੇ ਹਰ ਆਦਮੀ ਕੋਲ ਯੋਗਤਾ ਮੁਤਾਬਿਕ ਕੰਮ ਹੋਵੇ, ਤਾਂ ਸਮਾਜ ਵਿੱਚੋਂ ਨਸ਼ੇ ਦੰਗੇ ਆਦਿ ਭੈੜੀਆਂ ਅਲਾਮਤਾਂ ਦਾ ਖਾਤਮਾ ਹੋ ਸਕਦਾ ਹੈ। ਸਿਆਣਿਆਂ ਦੇ ਕਹਿਣ ਮੁਤਾਬਕ ” ਵਿਹਲਾ ਮਨ ਸ਼ੈਤਾਨ ਦਾ ਘਰ” ਕਿਸੇ ਕੋਲ ਗ਼ਲਤ ਸੋਚਣ ਦਾ ਮੌਕ਼ਾ ਹੀ ਨਾ ਹੋਵੇ। ਮਹਿੰਗਾਈ ਬੇਰੁਜ਼ਗਾਰੀ ਦੇ ਮੁੱਖ ਕਾਰਨ-
1 ਵੱਧਦੀ ਦੀ ਅਬਾਦੀ 2 ਕੁਦਰਤੀ ਆਫ਼ਤਾਂ 3 ਆਪ ਸਹੇੜੀਆਂ ਜੰਗਾਂ ਭਾਵ ਲੜਾਈਆਂ ਕਿਉਂ ਕਿ ਇਹ ਕਾਰਨ ਮੁਲਕਾਂ ਨੂੰ ਥੋੜੇ ਸਮੇਂ ਵਿੱਚ
ਸੈਂਕੜੇ ਸਾਲ ਪਿੱਛੇ ਲ਼ੈ ਜਾਂਦੇ ਹਨ। ਜਿੰਨਾਂ ਕਰਕੇ ਅਰਬਾਂ ਖਰਬਾਂ ਰੁਪਏ ਅਤੇ ਜਾਨੀ ਮਾਲੀ ਨੁਕਸਾਨ ਬਹੁਤ ਹੋ ਜਾਂਦਾ ਹੈ। ਅਤੇ ਦੂਸਰੇ ਦੇਸ਼ਾਂ ਵੱਲੋਂ ਉਹਨਾਂ ਮੁਲਕਾਂ ਨੂੰ ਪੈਰਾਂ ਸਿਰ ਕਰਨ ਲਈ ਯੋਗ ਯਤਨ ਕਰਨੇ ਪੈਂਦੇ ਹਨ। ਜਿੰਨਾਂ ਦਾ ਖੁਮਿਆਜਾ ਦੁਨੀਆਂ ਦੇ ਹਰੇਕ ਨਾਗਰਿਕ ਆਦਮੀ ਨੂੰ ਝੱਲਣਾ ਪੈਂਦਾ ਹੈ। ਇਸ ਕਰਕੇ ਵੀ ਬੇਰੁਜ਼ਗਾਰੀ ਮਹਿੰਗਾਈ ਵਿੱਚ ਵਾਧਾ ਹੁੰਦਾ ਹੈ। ਕੁਝ ਕਾਰਨ ਸਾਡੀਆਂ ਸਰਕਾਰਾਂ ਦੀ ਨਲਾਇਕੀਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਗਪੋੜਬਾਜੀ ਪਰ ਅਸਲੀਅਤ ਵੇਲੇ ਕੁਝ ਵੀ ਨਹੀਂ। ਅੱਜ ਵੱਡੀਆਂ ਵੱਡੀਆਂ ਯੂਨੀਵਰਸਿਟੀਆ ਕਾਲਜ ਡਿਗਰੀਆਂ ਦੇਣ ਦਾ ਦਾਅਵਾ ਤਾਂ ਕਰਦੇ ਹਨ, ਪਰ ਨੌਕਰੀਆਂ ਦਾ ਨਹੀਂ। ਇਸ ਕਰਕੇ ਵੀ ਸਾਡੀ ਨੌਜਵਾਨੀ ਲੱਖਾਂ ਰੁਪਏ ਖਰਚ ਕਰਕੇ ਰੁਜ਼ਗਾਰ ਨਾ ਮਿਲਣ ਕਾਰਨ ਗਲਤ ਰਸਤਾ ਅਖ਼ਤਿਆਰ ਕਰ ਲੈਂਦੀ ਹੈ।
ਅੱਜ ਵਿਗਿਆਨਾਕ ਯੁੱਗ ਹੋਣ ਕਰਕੇ ਸਾਡੀ ਸਾਇੰਸ ਸਿਖਰ ਤੇ ਹੈ, ਹਰ ਵਿਆਕਤੀ ਨਾਲ ਰਲਣ ਲਈ ਪੈੜ ਵਿੱਚ ਪੈੜ ਰੱਖ ਰਿਹਾ, ਜੇ ਦੂਜੇ ਪਾਸੇ ਧਿਆਨ ਮਾਰੀਏ ਬੇਰੁਜ਼ਗਾਰੀ ਤੇ ਮਹਿੰਗਾਈ ਵੀ ਸਿਖਰ ਤੇ ਪੁੱਜ ਚੁੱਕੀ ਹੈ। ਜਿਸ ਦਾ ਕਿਸੇ ਕੋਲੇ ਕੋਈ ਹੱਲ ਨਹੀਂ ਰਿਹਾ। ਉਹ ਦਿਨੋਂ ਦਿਨ ਬੇ ਲਗਾਮ ਹੋ ਕੇ ਤਬਾਹੀ ਦੇ ਮਜ਼ਾਰ ਵੱਲ ਨੂੰ ਵੱਧ ਰਹੀ ਹੈ। ਇਹ ਸਾਡੀਆਂ ਸਰਕਾਰਾਂ ਨੁਮਾਇੰਦਿਆਂ ਵਾਸਤੇ ਬਹੁਤ ਵੱਡੀ ਚੁਨੌਤੀ ਹੈ। ਡੀਜੀਟਲ ਦੇਸ਼ ਕਹੀ ਜਾਣਾ, ਅਰਥ ਵਿਵਸਥਾਵਾਂ ਦਾ ਵੱਧ ਜਾਣਾ ਕੇਵਲ ਕਾਗਜ਼ਾਂ ਤੱਕ ਹੀ ਸੀਮਿਤ ਹੈ ਪਰ ਅਸਲੀਅਤ ਕੁਝ ਹੋਰ ਹੈ।
ਬੇਰੁਜ਼ਗਾਰੀ ਮਹਿੰਗਾਈ ਇੱਕ ਅਜਿਹਾ ਰਸਾਇਣਿਕ ਕੈਮੀਕਲ ਹੈ, ਜੋ ਅੰਦਰੋਂ ਅੰਦਰੀ ਸਭ ਨੂੰ ਖੋਖਲਾ ਕਰ ਰਿਹਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ “ਥੁੱਕਾ ਨਾਲ ਵੜੇ ਨਹੀਂ ਪੱਕਦੇ” ਕੁੱਝ ਨਾ ਕੁੱਝ ਕਰਕੇ ਵਿਖਾਉਣਾ ਪੈਂਦਾ। ਰੋਜ਼ਗਾਰ ਦੇ ਸਾਧਨ ਪੈਦਾ ਕਰੇ, ਮਹਿੰਗਾਈ ਤੇ ਕੰਟਰੋਲ ਹੋਵੇ ਉਸੇ ਵੇਲੇ ਹੀ ਦੰਗੇ ਫ਼ਸਾਦ ਨਸ਼ੇ ਧਰਨੇ ਮੁਜ਼ਾਹਰੇ ਸਭ ਖ਼ਤਮ ਹੋ ਜਾਣਗੇ। ਅਜਿਹਾ ਕੋਈ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ, ਪਰ ਨੀਅਤ ਸਾਫ ਹੋਣੀਂ ਚਾਹੀਦੀ ਹੈ। ਆਸ ਹੈ ਕਿ ਸਰਕਾਰਾਂ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਗੀਆਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly