ਬੇਰੁਜ਼ਗਾਰਾਂ ਦਾ ਨਾਆਰਾ: ਸਰਕਾਰ ਕੰਧ ’ਤੇ ਲਿਖਿਆ ਪੜ੍ਹੇ

ਟੱਲੇਵਾਲ (ਬਰਨਾਲਾ) (ਸਮਾਜ ਵੀਕਲੀ) :  ਕਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਨਤਕ ਇਕੱਠ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਵਲੋਂ ਧਰਨੇ ਪ੍ਰਦਰਸ਼ਨ ਲਈ ਇਕੱਠ ‘ਤੇ ਵੀ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਬੇਰੁਜ਼ਗਾਰਾਂ ਵਲੋਂ ਸਰਕਾਰ ਵਾਂਗ ਆਪਣਾ ਸੰਘਰਸ਼ ਵੀ ਬਦਲ ਲਿਆ ਹੈ।

ਬੇਰੁਜ਼ਗਾਰ ਬੀਐਡ ਟੈੱਟ ਪਾਸ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈੱਲਥ ਵਰਕਰਜ਼ ਯੂਨੀਅਨ ਵਲੋਂ ਸਾਂਝੇ ਤੌਰ ‘ਤੇ ਕੰਧ ਨਾਅਰੇ ਲਿਖਣ ਦੀ ਮੁਹਿੰਮ ਚਲਾਈ ਗਈ ਹੈ। ਬੇਰੁਜ਼ਗਾਰਾਂ ਵਲੋਂ ਜਨਤਕ ਥਾਵਾਂ ‘ਤੇ ਆਪਣੀਆਂ ਮੰਗਾਂ ਅਤੇ ਸਰਕਾਰ ਦੀ ਵਾਅਦਾਖਿਲਾਫ਼ੀ ਨੂੰ ਜਨਤਕ ਥਾਵਾਂ ‘ਤੇ ਲਿਖ ਕੇ ਆਪਣਾ ਰੋਸ ਜਤਾਇਆ ਜਾ ਰਿਹਾ ਹੈ।

ਬੇਰੁਜ਼ਗਾਰਾਂ ਵਲੋਂ ਓਵਰਬ੍ਰਿਜ਼ਾਂ, ਕੰਧਾਂ, ਖੰਭਿਆਂ, ਪੁਲਾਂ ਅਤੇ ਦਰੱਖਤਾਂ ‘ਤੇ ਇਹ ਨਾਅਰੇ ਲਿਖੇ ਜਾ ਰਹੇ ਹਨ। ਬੇਰੁਜ਼ਗਾਰ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕਰੋਨਾ ਵਾਇਰਸ ਦੀ ਆੜ ਹੇਠ ਉਹਨਾਂ ਦੇ ਸੰਘਰਸ਼ ਨੂੰ ਰੋਕਣਾ ਚਾਹੁੰਦੀ ਹੈ। ਇਹ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਗਈ ਹੈ।

Previous articleਮੁਹਾਲੀ: ਬਜ਼ੁਰਗ ਔਰਤ ਨੇ ਘਰ ਦੇ ਗੁਸਲਖਾਨੇ ਵਿੱਚ ਕੀਤਾ ਆਤਮਦਾਹ
Next articleਹਲਵਾਰਾ ਹਵਾਈ ਅੱਡਾ: ਸਰਕਾਰ ਨੇ ਉਸਾਰੀ ਵਿਉਂਤੀ, ਕਿਸਾਨਾਂ ਨੇ ਸੰਘਰਸ਼