ਬੇਰਹਿਮੀ ਤੇ ਨਫਰਤ ਨੇ ਦੇਸ਼ ਨੂੰ ਖੋਖਲਾ ਕੀਤਾ: ਰਾਹੁਲ

Congress leaders Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ):ਹਰਿਆਣਾ ਦੇ ਟਿਕਰੀ ਬਾਰਡਰ ’ਤੇ ਟਿੱਪਰ ਦੀ ਟੱਕਰ ਕਾਰਨ ਮਰੀਆਂ ਤਿੰਨ ਕਿਸਾਨ ਔਰਤਾਂ ਸਬੰਧੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਅੰਨਦਾਤੇ ਨੂੰ ਦਰੜ ਦਿੱਤਾ ਗਿਆ ਅਤੇ ਇਸ ਬੇਰਹਿਮੀ ਤੇ ਨਫਰਤ ਨਾਲ ਦੇਸ਼ ਖੋਖਲਾ ਹੋ ਰਿਹਾ ਹੈ। ਗਾਂਧੀ ਨੇ ਇਹ ਗੱਲ ਟਵੀਟ ਰਾਹੀਂ ਆਖੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਭਾਜਪਾ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ,‘ਕਿਸਾਨ ਮਿਹਨਤ ਨਾਲ ਫਸਲ ਉਗਾਉਂਦਾ ਹੈ ਪਰ ਉਸ ਨੂੰ ਸਹੀ ਮੁੱਲ ਨਹੀਂ ਮਿਲਦਾ। ਖਾਦਾਂ ਦੀ ਉਪਲੱਭਧਤਾ ਨਾ ਹੋਣ ਕਾਰਨ ਬੁੰਦੇਲਖੰਡ ਦੇ ਦੋ ਕਿਸਾਨਾਂ ਨੇ ਜਾਨ ਦੇ ਦਿੱਤੀ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ
Next articleਚੰਨੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ