ਬੇਮੌਸਮੇ ਮੀਂਹ ਤੇ ਝੱਖੜ ਕਾਰਨ ਕਣਕ ਦਾ ਨੁਕਸਾਨ

ਦੇਰ ਰਾਤ ਚੱਲੇ ਝੱਖੜ ਨੇ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਦਾ ਨੁਕਸਾਨ ਕੀਤਾ। ਵਾਢੀ ਸ਼ੁਰੂ ਹੋਣ ਮਗਰੋਂ ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਲੈ ਆਂਦੀ ਹੈ। ਲੰਘੀ ਰਾਤ ਆਈ ਹਨ੍ਹੇਰੀ ਕਾਰਨ ਕਈ ਵੱਡੇ ਦਰੱਖ਼ਤ ਪੁੱਟੇ ਗਏ ਤੇ ਸੜਕਾਂ ਵਿਚ ਦਰੱਖ਼ਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਜਲੰਧਰ ਦੇ ਨਾਲ ਲੱਗਦੇ ਪਿੰਡ ਢੱਡਾ, ਕੰਗਣੀਵਾਲ, ਹਜ਼ਾਰਾ, ਜੌਹਲਾਂ, ਬੋਲੀਨਾ, ਪਤਾਰਾ ਅਤੇ ਸ਼ਾਹਕੋਟ ਦੇ ਪਿੰਡ ਮੱਲੀਵਾਲ, ਅਰਾਈਆਲ, ਸੀਚੇਵਾਲ, ਤਲਵੰਡੀ ਮਾਧੋ ਅਤੇ ਕਪੂਰਥਲਾ ਦੇ ਪਿੰਡ ਅਹਿਮਦਪੁਰ ਤੇ ਬੇਟ ਇਲਾਕੇ ਦੇ ਆਹਲੀ ਕਲਾਂ, ਸਰੂਪ ਵਾਲ, ਭਰੋਆਣਾ ਪਿੰਡਾਂ ਵਿਚ ਝੱਖੜ ਕਾਰਨ ਕਣਕਾਂ ਲੰਮੀਆਂ ਪੈ ਗਈਆਂ। ਸਰੂਪਵਾਲ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਏਕੜ ਕਣਕ ਬੀਜੀ ਹੋਈ ਹੈ, ਝੱਖੜ ਨਾਲ ਉਸ ਦੇ ਘੱਟੋ ਘੱਟ 8 ਖੇਤਾਂ ਦੀ ਕਣਕ ਲੰਮੀ ਪੈ ਗਈ ਹੈ। ਤੇਜ਼ ਹਵਾਵਾਂ ਕਾਰਨ ਸਾਰੀ ਰਾਤ ਬਿਜਲੀ ਵੀ ਗੁੱਲ ਰਹੀ। ਕਾਲਾ ਸੰਘਿਆਂ ਰੋਡ ’ਤੇ ਵੱਡੀ ਪੱਧਰ ’ਤੇ ਦਰੱਖ਼ਤ ਡਿੱਗੇ ਹੋਏ ਸਨ।

Previous articleਮੀਂਹ ਅਤੇ ਝੱਖੜ ਨੇ ਪੱਕੀ ਹੋਈ ਕਣਕ ਦੀ ਫਸਲ ਖੇਤਾਂ ’ਚ ਵਿਛਾਈ
Next articleਕੇਜਰੀਵਾਲ ਲੁਕਾ-ਛਿਪੀ ਬੰਦ ਕਰਨ: ਕਾਂਗਰਸ