(ਸਮਾਜ ਵੀਕਲੀ)
ਬੇਬੇ ਮੈਂ ਤੇ ਸੰਤ ਬਣਨਾ, ਨਾਂ ਡਾਕਟਰ ਨਾ ਇੰਜੀਨੀਅਰ,
ਮੈਂ ਤੇ ਸੰਤ ਬਣਨਾ,
ਮਹਿੰਗੀ ਕਾਰ ਹੋਵੇਗੀ, ਆਪੇ ਹੀ ਜੈ ਜੈ ਕਾਰ ਹੋਵੇਗੀ,
ਕਿਸੇ ਤੋਂ ਕੀ ਡਰਨਾਂ, ਮੁਠੀ ਚ ਸਰਕਾਰ ਹੋਵੇਗੀ।
ਏਸੇ ਕਰਕੇ ਤਾਂ ਬੇਬੇ ਮੈਂ ਸੰਤ ਬਣਨਾ।
ਮਾਇਆ ਤੋਂ ਦੂਰ ਰਹਿਣਾ, ਇਨਾਂ ਹੀ ਕਹਿਣਾ,
ਲੋਕੀ ਭੱਜ ਭੱਜ ਆਉਣਗੇ, ਜਿਨ੍ਹਾਂ ਡੱਕਾ ਨੀ ਤੋੜਿਆ,
ਉਹ ਵੀ ਝਾੜੂ ਲਾਉਣਗੇ, ਭਰ ਭਰ ਡੋਲੂ
ਦੁੱਧ ਵੀ ਲਿਆਉਣਗੇ।
ਏਸੇ ਕਰਕੇ ਤਾਂ ਬੇਬੇ ਮੈਂ ਸੰਤ ਬਣਨਾ।
ਇਥੇ ਕਿਹੜਾ ਸਾਇੰਸ ਪੜਨੀ,ਬਚਨ ਹੀ ਸੁਣਾਉਣਾ,
ਚੌਰਾਸੀ ਦੇ ਚੱਕਰ ਦੱਸ, ਮੂਰਖ ਹੀ ਬਣਾਉਣਾ,
ਵੱਡੇ ਵੱਡੇ ਲੀਡਰ ਵੀ ਆਉਣਗੇ, ਵੋਟ ਬੈਂਕ ਹੈ,
ਪੈਰੀਂ ਹੱਥ ਵੀ ਲਾਉਣਗੇ,
ਇਸੇ ਲਈ ਤਾਂ ਬੇਬੇ ਮੈਂ ਸੰਤ ਬਣਨਾ।
ਨਾ ਡਾਕਟਰ ਨਾ ਇੰਜੀਨੀਅਰ,
ਬੱਸ ਮੈਂ ਤੇ ਸੰਤ ਬਣਨਾ।
ਭਾਵੇਂ ਸਭ ਤੋਂ ਮੰਦਾ ਹੈ ਬੇਬੇ
ਪੈਸੇ ਕਮਾਉਣ ਦਾ ਵਧੀਆ ਧੰਦਾ ਹੈ ਬੇਬੇ।
ਨਾ ਈਡੀ ਦੀ ਰੇਡ ਹੈ,
ਨਾ ਵਾਧੇ ਘਾਟੇ ਦੀ ਖੇਡ ਹੈ।
ਇਸੇ ਲਈ ਤਾਂ ਬੇਬੇ ਮੈਂ ਸੰਤ ਬਣਨਾ।
ਨਾ ਡਾਕਟਰ ਨਾ ਇੰਜੀਨੀਅਰ,
ਮੈਂ ਤੇ ਬੱਸ , ਸੰਤ ਬਣਨਾ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly