ਬੇਗਾਨੇ ਦੇਸ਼ ਤੋਂ ਕੋਰੋਨਾ ਹੈ ਸਾਡੇ ਦੇਸ਼ ਵਿੱਚ ਆਇਆ।
ਇਸ ਨੇ ਡਿਕਟੇਟਰਾਂ ਵਾਂਗ
ਹੈ ਹਰ ਕਿਸੇ ਨੂੰ ਡਰਾਇਆ।
ਛੱਡ ਕੇ ਧਰਮਾਂ ਦੀਆਂ ਲੜਾਈਆਂ
ਕੱਠੇ ਹੋ ਜਾਓ ਸਾਰੇ।
ਏਕਤਾ ਅੱਗੇ ਦੋਸਤੋ
ਵੱਡੇ ਤੋਂ ਵੱਡਾ ਦੈਂਤ ਵੀ ਹਾਰੇ।
ਇਕ, ਦੂਜੇ ਦੀਆਂ ਲੱਤਾਂ
ਖਿੱਚਣ ਲਈ ਪਓ ਨਾ ਕਾਹਲੇ।
ਇਸ ਨੂੰ ਮਾਰਨ ਦਾ ਹਥਿਆਰ
ਨਾ ਕੋਈ ਬਣਿਆ ਹਾਲੇ।
ਇਸ ਨੂੰ ਹਾਰ ਦਿਓ
ਆਪਣੇ ਘਰਾਂ ‘ਚ ਰਹਿ ਕੇ।
ਦੇਖਿਓ ਕਿਤੇ ਇਹ ਤੁਹਾਡੇ ਤੇ
ਰਾਜ ਨਾ ਕਰਨ ਲੱਗ ਪਏ ਬਹਿ ਕੇ।
ਜ਼ਰੂਰਤਮੰਦਾਂ ਦੀ ਮਦਦ ਕਰੋ
ਆਪਣੀ ਜਾਨ ਵੀ ਜ਼ੋਖ਼ਮ ‘ਚ ਪਾ ਕੇ।
ਕਿਤੇ ਤੁਹਾਨੂੰ ਅਫਸੋਸ ਨਾ ਹੋਵੇ
ੰਮਨੁੱਖੀ ਜਾਮੇ ‘ਚ ਆ ਕੇ।
ਖਤਮ ਹੋ ਜਾਣਗੇ ਉਹ
ਦੁਨੀਆਂ ਤੇ ਕਾਬਜ਼ ਹੋਣਾ ਚਾਹੁੰਦੇ ਨੇ ਜਿਹੜੇ।
ਰਲ ਮਿਲ ਕੇ ਰਹਿਣ ਦੀ
ਇਹ ਸਿੱਖਿਆ ਵੀ ਦੇਵੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ਼.ਭ.ਸ.ਨਗਰ}9915803554