ਬੇਗਮਪੁਰਾ ਫਾਉਂਡੇਸ਼ਨ ਪੰਜਾਬ ਨੇ ਮਨਾਇਆ ਗਦਰੀ ਬਾਬਾ ਬਾਬੂ ਮੰਗੂ ਰਾਮ ਦਾ ਜਨਮ ਦਿਨ

ਅੰਬੇਡਕਰ ਟਾਈਮਜ਼ ਅਤੇ ਦੇਸ਼ ਦੋਆਬਾ ਯੂ ਐਸ ਏ ਨੇ ਦਿੱਤਾ ਅਹਿਮ ਸਹਿਯੋਗ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬੇਗਮਪੁਰਾ ਫਾਉਂਡੇਸ਼ਨ ਪੰਜਾਬ ਨੇ ਆਦਿ ਧਰਮ ਮੰਡਲ ਦੇ ਬਾਨੀ ਗਦਰੀ ਬਾਬਾ ਬਾਬੂ ਮੰਗੂ ਰਾਮ ਜੀ ਦਾ 135ਵਾਂ ਜਨਮ ਦਿਨ ਬੰਗਾ ਵਿਖੇ ਅੰਬੇਡਕਰ ਟਾਈਮਜ਼ ਅਤੇ ਦੇਸ਼ ਦੋਆਬਾ ਯੂੁ ਐਸ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਜੱਸੀ ਨੇ ਆਏ ਸਾਰੇ ਮਹਿਮਾਨਾਂ, ਬੁੱਧੀਜੀਵੀਆਂ ਦਾ ਜੀ ਆਇਆਂ ਕਿਹਾ। ਇਸ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਕੁਲਦੀਪ ਚੰਦ ਨੰਗਲ ਨੇ ਹਾਜ਼ਰੀ ਭਰਦਿਆਂ ਬਾਬੂ ਮੰਗੂ ਰਾਮ ਜੀ ਦੇ ਜੀਵਨ ਇਤਿਹਾਸ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਅਤੇ ਧਰਮਿੰਦਰ ਮਸਾਣੀ ਵਲੋਂ ਬਾਬੂ ਮੰਗੂ ਰਾਮ ਜੀ ਦੇ ਜੀਵਨ ਨਾਲ ਸਬੰਧਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਵੀਨ ਬੰਗਾ, ਸੰਜੀਵ ਕੁਮਰ ਐਮਾਂ ਜੱਟਾਂ ਸਮੇਤ ਕਈ ਹੋਰ ਬੁਲਾਰਿਆਂ ਨੇ ਸਮਾਗਮ ਨੂੰ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬੀ ਡੀ ਪੀ ਓ ਹੇਮ ਰਾਜ, ਡਾ. ਕਸ਼ਮੀਰ ਚੰਦ, ਜੇ ਪਾਲ ਸੁੰਡਾ, ਨੀਲਮ ਸਹਿਜਲ, ਮੱਖਣ ਸਿੰਘ ਤਾਹਰਪੁਰੀ, ਡਾ. ਹਰੀ ਕਿਸ਼ਨ, ਡਾ. ਬਲਵੀਰ ਬੱਲ, ਅਰੁਣ ਘਈ, ਲਾਲੀ ਬੰਗਾ, ਅਮਰਜੀਤ ਗੁਰੂ ਯੂ ਕੇ, ਰਾਮ ਜੀ ਜੇ ਈ, ਚਰਨਜੀਤ ਸਿੰਘ ਸੱਲ੍ਹਾਂ, ਰੇਸ਼ਮ ਕਰਨਾਣਵੀ, ਰਮੇਸ਼ ਚੱਕ ਕਲਾਲਵੀ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਆਖਿਰ ਵਿਚ ਪ੍ਰੰਬਧਕਾਂ ਵਲੋਂ ਆਏ ਬੁਲਾਰੇ ਕੁਲਦੀਪ ਚੰਦ ਨੰਗਲ, ਕੁਲਦੀਪ ਚੁੰਬਰ, ਅਮਰਜੀਤ ਗੁਰੂ ਅਤੇ ਹੋਰ ਆਗੂਆਂ ਦਾ ਸਨਮਾਨ ਕੀਤਾ ਗਿਆ। ਸਟੇਜ ਦੀ ਸੇਵਾ ਸੰਜੀਵ ਕੁਮਾਰ ਐਮਾਂ ਜੱਟਾਂ ਨੇ ਨਿਭਾਈ।

Previous articleIndia continues with low streak of daily Covid cases
Next articleAzam’s Jauhar University land to be acquired