ਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ

Punjab cabinet minister Navjot Singh Sidhu

ਚੰਡੀਗੜ੍ਹ,  (ਸਮਾਜ ਵੀਕਲੀ): ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿੱਚ ਬਾਦਲਾਂ ’ਤੇ ਸਵਾਲ ਉਠਾਏ ਹਨ। ਸਿੱਧੂ ਨੇ ਹੈਰਾਨੀ ਪ੍ਰਗਟਾਈ ਕਿ ਬਾਦਲ ਸਰਕਾਰ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਪਹਿਲੀ ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਿਉਂ ਨਾ ਕਰਵਾਈ ਗਈ, ਬਾਅਦ ਵਿੱਚ ਜਿਸ ਦੀ ਬੇਅਦਬੀ ਕੀਤੀ ਗਈ ਅਤੇ ਇਸ ਖ਼ਿਲਾਫ਼ ਵਿਰੋਧ ਦੌਰਾਨ ਅਕਤੂਬਰ 2015 ’ਚ ਗੋਲੀਬਾਰੀ ਦੀ ਘਟਨਾ ਵਾਪਰੀ।

ਸ੍ਰੀ ਸਿੱਧੂ ਨੇ ਟਵੀਟ ਕੀਤਾ, ‘ਬਾਦਲ ਸਰਕਾਰ ਵੱਲੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਦੋ ਸਾਲ ਤੱਕ ਬੇਅਦਬੀ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ।’ ਉਨ੍ਹਾਂ ਕਿਹਾ, ‘ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸੁਰੱਖਿਆ ’ਚ ਸ਼ਾਮਲ ਜਿਪਸੀ ਨੂੰ ਪੰਕਜ ਬਾਂਸਲ ਦੀ ਵਰਕਸ਼ਾਪ ’ਚ ਕਿਵੇਂ ਲਿਜਾਇਆ ਗਿਆ ਅਤੇ ਸੋਹੇਲ ਬਰਾਰ ਦੇ ਹਥਿਆਰ ਨਾਲ ਜੀਪ ’ਤੇ ਕਿਵੇਂ ਗੋਲੀ ਦਾ ਨਿਸ਼ਾਨ ਕਿਵੇਂ ਬਣਾਇਆ ਗਿਆ, ਤਾਂ ਕਿ ਇਹ ਦਿਖਾਇਆ ਜਾ ਸਕੇ ਪੁਲੀਸ ਨੂੰ ਆਪਣੀ ਸੁਰੱਖਿਆ ’ਚ ਗੋਲੀ ਚਲਾਉਣੀ ਪਈ।

ਇਸ ਦੇ ਹੁਕਮ ਕਿਸ ਨੇ ਦਿੱਤੇ ਸਨ?’ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਹਰ ਕਿਸੇ ਨੂੰ ‘ਬੇਅਦਬੀ’ ਦੇ ਮੁੱਦੇ ’ਤੇ ਹਰ ਢੁੱਕਵਾਂ ਸਵਾਲ ਕੀਤਾ ਹੈ, ਪਿਛਲੇ ਛੇ ਸਾਲਾਂ ’ਚ ਕਿਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀ। ‘ਅਸਲ ਮੁਲਜ਼ਮਾਂ, ਬਾਦਲਾਂ ਨੂੰ ਜ਼ਰੂਰ ਸਵਾਲ ਪੁੱਛੇ ਜਾਣੇ ਚਾਹੀਦੇ ਹਨ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ’ਚ ਅਸਮਾਨੀ ਬਿਜਲੀ ਡਿੱਗਣ ਨਾਲ 74 ਹਲਾਕ
Next articleਵਿਧਾਇਕ ਸਿਮਰਜੀਤ ਬੈਂਸ ਸਣੇ ਸੱਤ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ