ਬੂਲਪੁਰ ਵਿਖੇ ਕਿਸਾਨਾਂ ਮਨਾਇਆ ਕਾਲਾ ਦਿਵਸ

ਕੈਪਸ਼ਨ - ਬੂਲਪੁਰ ਵਿਖੇ ਕਿਸਾਨਾਂ ਵੱਲੋਂ ਮੋਦੀ ਦਾ ਪੁਤਲਾ ਫੂਕੇ ਜਾਣ ਦਾ ਦ੍ਰਿਸ਼।

ਕਪੂਰਥਲਾ , ਸਮਾਜ ਵੀਕਲੀ (ਕੌੜਾ)-ਦਿੱਲੀ ਮੋਰਚਿਆਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ ਜਿਲ੍ਹਹ ਦੇ ਪਿੰਡ ਬੂਲਪੁਰ, ਟਿੱਬਾ, ਫੱਤੂਢੀਂਗਾ, ਤਲਵੰਡੀ ਚੌਧਰੀਆਂ ਅਤੇ ਹੋਰ ਪਿੰਡਾਂ ਵਿੱਚ ਵੱਖ ਵੱਖ ਥਾਵਾਂ ਤੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਪਿੰਡ ਬੂਲਪੁਰ ਵਿਖੇ ਕਿਰਤੀ ਕਿਸਾਨ ਯੂਨੀਅਨ ਸੂਬਾ ਆਗੂ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਪਹੁੰਚੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਮਝੈਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਘੋਲ਼ ਦੀ ਜਿੱਤ ਤੋਂ ਡਰਦੀ ਹੈ ।ਜਿਸ ਕਰਕੇ ਉਹ ਕਾਲੇ ਕਾਨੂੰਨ ਲਾਗੂ ਨਹੀਂ ਕਰ ਸਕਦੀ। ਗੁਰਦੀਪ ਸਿੰਘ ਨੇ ਕਿਹਾ ਕਿ ਫਸਲਾਂ ਦੇ ਨਾਲ ਨਾਲ ਨਸਲਾਂ ਨੂੰ ਬਚਾਉਣਾ ਵੀ ਜਰੂਰੀ ਹੈ।

ਇਸ ਦੌਰਾਨ ਜਿੱੱਥੇ ਮੋਦੀ ਸਰਕਾਰ ਵਿਰੁੱਧ ਮੋਦੀ ਸਰਕਾਰ ਵਿਰੁੱਧ ਨਾਰੇੇੇਬਾਜੀ ਕੀਤੀ ਗਈ । ਉਥੇ ਹੀ ਦਲਜੀਤ ਸਿੰਘ ਦੂਲੋਵਾਲ, ਸਰਵਣ ਸਿੰਘ ਚੰਦੀ, ਤੇਜਵਿੰਦਰ ਸਿੰਘ ਕੌੜਾ ਨੇ ਵੀ ਵਿਚਾਰ ਪੇਸ਼ ਕੀਤੇ। ਇਸਤੋਂ ਇਲਾਵਾ ਫੱਤੂਢੀਂਗਾ ਵਿਖੇ ਤਰਸੇਮ ਸਿੰਘ ਦੀ ਅਗਵਾਈ ਹੇਠ ਸੈਂਕੜੇ ਟ੍ਰੈਕਟਰਾਂ ਸਮੇਤ ਪੁੱਜੇ ਕਿਸਾਨਾਂ ਨੇ ਵਿਸ਼ਾਲ ਰੈਲੀ ਕਰਨ ਉਪਰੰਤ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਹੰਸਾ ਸਿੰਘ ਮੁੰਡੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਮੌਕੇ ਤੇ ਸਰਪੰਚ ਦਲਜੀਤ ਸਿੰੰਘ ਦੂੂੂਲੋਵਾਲ,ਦਰਸ਼ਨ ਸਿੰਘ ਦੂਲੋਵਾਲ,ਸੁੁੁਖਵਿੰਦਰ ਸਿੰਘ ਮਰੋਕ,ਲਖਵਿੰਦਰ ਸਿੰਘ ਮਰੋਕ,,ਡਾ ਸੁਖਦੇਵ ਸਿੰਘ,ਬਲਵੰਤ ਸਿੰਘ ਕੌੜਾ, ਮਾ ਗੁਰਨਾਮ ਸਿੰਘ ਟੋਡਰਵਾਲ,ਸਰਵਣ ਸਿੰਘ ਚੰਦੀ ਸਾਬਕਾ ਸਰਪੰਚ ਬਲਦੇਵ ਸਿੰਘ, ਮਨਿੰਦਰ ਕੌੌੌਰ ਸਰਪੰਚ,ਸ਼ਰਨਜੀਤ ਕੌਰ,ਸਵਰਨਜੀਤ ਕੌਰ,ਆਦਿ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆੜਤੀਆਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲ਼ੇ ਝੰਡੇ ਲਹਿਰਾਏ
Next articleरेल कर्मचारी किसानों के साथ है- सर्वजीत सिंह