ਬੁੱਧ ਧੰਮ ਦੀਖਸ਼ਾ ਦਿਵਸ ਤੇ ਅਸ਼ੋਕ ਵਿਜੇੈ ਦਸ਼ਮੀ ਧੂਮ-ਧਾਮ ਨਾਲ ਮਨਾਈ – ਸਾਂਪਲਾ

 

ਜਲੰਧਰ (ਸਮਾਜ ਵੀਕਲੀ)- ਪੰਜਾਬ ਬੁੱਧਿਸ਼ਟ ਸੁਸਾਇਟੀ ਰਜਿਸਟਰਡ ਪੰਜਾਬ ਅਤੇ ਭਿਖਸ਼ੂ ਸੰਘ ਤਕਸ਼ਿਲਾ ਮਹਾਂ ਬੁੱਧ ਬਿਹਾਰ ਵੱਲੋਂ ਬੁੱਧ ਧੰਮ ਦੀਖਸ਼ਾ ਦਿਵਸ ਅਤੇ ਅਸ਼ੋਕਾ ਵਿਜੈ ਦਸਮੀ ਧੂਮ- ਧਾਮ ਨਾਲ ਮਨਾਈ ਗਈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਰਜਿਸਟਰਡ ਪੰਜਾਬ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧ ਧੰਮ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਅਪਨਾਉਣਾ ਚਾਹੀਦਾ ਹੈ ਤੇ ਦਲਿਤ ਵਿਰੋਧੀ ਤਿਓਹਾਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਬਾਈ ਪ੍ਰਤਿੱਗਿਆਵਾਂ ਪੜ੍ਹ ਕੇ ਸੁਣਾਈਆਂ ਤੇ ਹਾਜ਼ਰ ਸ਼ਰਧਾਲੂਆਂ ਨੇ ਆਪਣੇ ਹੱਥ ਖੜ੍ਹੇ ਕਰਕੇ ਇਨ੍ਹਾਂ ਪ੍ਰਤੀਗਿਆਵਾਂ ਉਪਰ ਚਲਣ ਦਾ ਬਚਨ ਦਿੱਤਾ। ਬੰਸੀ ਲਾਲ ਪ੍ਰੇਮੀ, ਇਨਕਲਾਬ ਸਿੰਘ ਅਤੇ ਜ਼ੋਰਾਵਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਭਿਕਸ਼ੂ ਪ੍ਰਿਗਿਆ ਬੋਧੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਪੂਰੇ ਵਿਸ਼ਵ ਲਈ ਕਲਿਆਣਕਾਰੀ ਹਨ, ਜਿਨ੍ਹਾਂ ਦਾ ਪ੍ਰਚਾਰ ਸਮਰਾਟ ਅਸ਼ੋਕ ਅਤੇ ਬਾਬਾ ਅੰਬੇਡਕਰ ਜੀ ਨੇ ਕੀਤਾ। ਪਰੋਗਰਾਮ ਖਤਮ ਹੋਣ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

– ਮਹਿੰਦਰ ਰਾਮ ਫੁੱਗਲਾਣਾ 

Previous articleਅਸੀਂ ਭਾਜਪਾ ਵਿਰੋਧੀ ਹਾਂ ਦੇਸ਼ ਵਿਰੋਧੀ ਨਹੀਂ: ਫਾਰੂਕ
Next articleਜਾਂਦੀ ਰਹੀ