ਕੋਲਕਾਤਾ (ਸਮਾਜਵੀਕਲੀ) : ਬੁੰਦਿਸ਼ਲੀਗਾ ਵਿਚ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਸਰਪ੍ਰੀਤ ਸਿੰਘ ਮੈਦਾਨ ‘ਚੋਂ ਬਾਹਰ ਵੀ ਆਪਣਾ ਜਲਵਾ ਦਿਖਾਉਣ ਵਿਚ ਕਾਮਯਾਬ ਹੋ ਰਹੇ ਹਨ। ਏਐੱਫਸੀ ਬਾਇਰਨ ਮਿਊਨਿਖ ਦੇ ਮਿਡਫੀਲਡਰ ਨੂੰ ਫੁੱਟਬਾਲ ਮੈਨੇਜਰ 20 ਗੇਮ ਵਿਚ ਸਰਬੋਤਮ ਉੱਭਰਦਾ ਹੋਇਆ ਖਿਡਾਰੀ ਚੁਣਿਆ ਗਿਆ ਹੈ।
ਇਹ ਮੁਕਾਬਲਾ ਬੁੰਦਿਸ਼ਲੀਗਾ ਦੇ ਨੌਜਵਾਨ ਖਿਡਾਰੀਆਂ ਤੇ ਗਲੋਬਲ ਫੁੱਟਬਾਲ ਦੇ ਖਿਡਾਰੀਆਂ ਵਿਚਾਲੇ ਖੇਡਿਆ ਗਿਆ ਸੀ। ਬੁੰਦਿਸ਼ਲੀਗਾ ਵਿਚ ਕਈ ਨੌਜਵਾਨ ਖਿਡਾਰੀ ਸਾਹਮਣੇ ਆ ਰਹੇ ਹਨ। ਇਸ ਕਾਰਨ ਜਰਮਨ ਫੁੱਟਬਾਲ ਨੇ ਕਈ ਨਵੇਂ ਖਿਡਾਰੀਆਂ ਨੂੰ ਭਾਲਣ ਲਈ ਐੱਫਐੱਮ-20 ਦਾ ਸਹਾਰਾ ਲਿਆ ਹੈ।
ਨਿਊਜ਼ੀਲੈਂਡ ਦੇ ਸਰਪ੍ਰਰੀਤ ਨੇ ਮੈਨ ਆਫ ਦ ਮੈਚ ਪੁਰਸਕਾਰ ਜਿੱਤਿਆ ਤੇ ਉਨ੍ਹਾਂ ਨੇ 9.0 ਪਲੇਅਰ ਰੈਂਕਿੰਗ ਨਾਲ ਸਮਾਪਤੀ ਕੀਤੀ। ਉਨ੍ਹਾਂ ਦੀ ਟੀਮ ਗੀਓ ਰੇਅਨਾ ਨੇ ਟੀਮ ਜੋਸ਼ੂਆ ਜਿਰਕੀ ਨੂੰ 4-2 ਦੇ ਫ਼ਰਕ ਨਾਲ ਹਰਾਇਆ।